ਸੂਬਾ ਪੱਧਰੀ ਕਬੀਰ ਜੈਅੰਤੀ ਸਮਾਰੋਹ ਅੱਜ
04:44 AM Jun 11, 2025 IST
ਪੱਤਰ ਪ੍ਰੇਰਕ
ਰਤੀਆ, 10 ਜੂਨ
ਰਤੀਆ ਧਾਨਕ ਸਮਾਜ ਵੱਲੋਂ ਮਨਾਇਆ ਜਾਣ ਵਾਲਾ ਸੰਤ ਸ਼੍ਰੋਮਣੀ ਸੰਤ ਕਬੀਰ ਦਾ 628ਵਾਂ ਜਨਮ ਦਿਵਸ ਇਸ ਵਾਰ 11 ਜੂਨ ਨੂੰ ਸਿਰਸਾ ਵਿੱਚ ਮਨਾਇਆ ਜਾਵੇਗਾ। ਇਸ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹੋਣਗੇ ਅਤੇ ਸਮਾਰੋਹ ਦੀ ਪ੍ਰਧਾਨਗੀ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਲੋਕ ਸਭਾ ਸਿਰਸਾ ਦੀ ਮੈਂਬਰ ਸ੍ਰੀਮਤੀ ਸੁਨੀਤਾ ਦੁੱਗਲ ਕਰਨਗੇ। ਇਹ ਗੱਲ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਹਰਿਆਣਾ ਦੇ ਸਾਬਕਾ ਸੂਬਾ ਕਾਰਜਕਾਰਨੀ ਮੈਂਬਰ ਅਤੇ ਧਾਨਕ ਸਮਾਜ ਉਤਥਾਨ ਸਭਾ ਹਰਿਆਣਾ ਦੇ ਸੂਬਾ ਪ੍ਰਧਾਨ ਸੁਨੀਲ ਇੰਦੋਰਾ ਨੇ ਸੰਤ ਸ਼੍ਰੋਮਣੀ ਗੁਰੂ ਕਬੀਰ ਸਾਹਿਬ ਦੇ ਜਨਮ ਦਿਵਸ ’ਤੇ ਧਾਨਕ ਸਮਾਜ ਦੇ ਲੋਕਾਂ ਨੂੰ ਸੱਦਾ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਇਸ ਮੌਕੇ ਐਡਵੋਕੇਟ ਸਤਪਾਲ ਲਡਵਾਲ, ਮਹਿੰਦਰ ਸਿੰਘ ਸੁਰਲੀਆ, ਰਾਧੇਸ਼ਿਆਮ, ਸੰਦੀਪ ਮਹਾਵਰ ਹਾਜ਼ਰ ਸਨ।
Advertisement
Advertisement