ਸੂਡਾਨੀ ਨੌਜਵਾਨ ਦੇ ਕਤਲ ਮਾਮਲੇ ’ਚ ਛੇ ਗ੍ਰਿਫ਼ਤਾਰ, ਦੋ ਫ਼ਰਾਰ
05:02 AM May 17, 2025 IST
ਜਸਬੀਰ ਸਿੰਘ ਚਾਨਾ
ਕਪੂਰਥਲਾ, 16 ਮਈ
ਇੱਥੇ ਸੂਡਾਨ ਦੇ ਨਾਗਰਿਕ ਮੁਹੰਮਦ ਵਾਡਾ ਬਾਲਾ ਯੂਸਿਫ (24) ਦੇ ਕਤਲ ਮਾਮਲੇ ’ਚ ਪੁਲੀਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਦੋ ਫ਼ਰਾਰ ਹਨ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ 15 ਮਈ ਨੂੰ ਪਿੰਡ ਮਹੇੜੂ ’ਚ ਅਹਿਮਦ ਮੁਹੰਮਦ ਨੂਰ (25) ਤੇ ਮੁਹੰਮਦ ਵਾਡਾ ਬਾਲਾ ਯੂਸਿਫ (24) ’ਤੇ ਹਮਲਾ ਕੀਤਾ ਸੀ, ਜਿਸ ਵਿੱਚ ਮੁਹੰਮਦ ਵਾਡਾ ਦੀ ਮੌਤ ਹੋ ਗਈ। ਅਹਿਮਦ ਨੂਰ ਦੀ ਸ਼ਿਕਾਇਤ ’ਤੇ ਥਾਣਾ ਸਤਨਾਮਪੁਰਾ ’ਚ ਅਬਦੁਲ ਅਹਦ, ਅਮਰ ਪ੍ਰਤਾਪ, ਯਸ਼ ਵਰਧਨ, ਆਦਿੱਤਿਆ ਗਰਗ, ਮੁਹੰਮਦ ਸ਼ੋਏਬ ਅਤੇ ਸ਼ਸ਼ਾਂਕ ਉਰਫ ਸ਼ੈਗੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੁਲਜ਼ਮਾਂ ਕੋਲੋਂ ਪੜਤਾਲ ਮਗਰੋਂ ਵਿਕਾਸ ਬਾਵਾ ਤੇ ਅਭੈ ਰਾਜ ਨੂੰ ਨਾਮਜ਼ਦ ਕੀਤਾ ਗਿਆ। ਪੁਲੀਸ ਨੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਤੋਂ ਅਭੈ, ਅਮਰ, ਯਸ਼, ਵਿਕਾਸ, ਸ਼ੋਏਬ ਤੇ ਆਦਿੱਤਿਆ ਨੂੰ ਗ੍ਰਿਫ਼ਤਾਰ ਕੀਤਾ ਹੈ।
Advertisement
Advertisement