ਸੁਲਤਾਨਪੁਰ ਬਧਰਾਵਾਂ ਸਕੂਲ ’ਚ ਵਿਗਿਆਨ ਪ੍ਰਦਰਸ਼ਨੀ
05:17 AM May 10, 2025 IST
ਮਾਲੇਰਕੋਟਲਾ: ਇਲਾਕੇ ਦੀ ਵਿੱਦਿਅਕ ਸੰਸਥਾ ਗੋਲਡਨ ਇਰਾ ਮਿਲੇਨੀਅਮ ਸਕੂਲ ਸੁਲਤਾਨਪੁਰ ਬਧਰਾਵਾਂ ਵਿੱਚ ਲਗਾਈ ਗਈ ਵਿਗਿਆਨ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲ ਪ੍ਰਦਰਸ਼ਿਤ ਕੀਤੇ ਗਏ। ਸਕੂਲ ਪ੍ਰਿੰਸੀਪਲ ਜਾਨਦੀਪ ਸੰਧੂ ਅਤੇ ਵਿਸ਼ਾ ਅਧਿਆਪਕਾਂ ਦੀ ਅਗਵਾਈ ਹੇਠ ਲਗਾਈ ਇਸ ਪ੍ਰਦਰਸ਼ਨੀ ਵਿੱਚ ਪੰਜਵੀਂ ਤੋਂ ਦਸਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀਆਂ ਨੇ ਵਾਟਰ ਸਾਈਕਲ, ਰੇਨ ਵਾਟਰ ਹਾਰਵੈਸਟਿੰਗ, ਸੋਲਰ ਸਿਸਟਮ, ਅਧੁਨਿਕ ਊਰਜਾ ਪ੍ਰਬੰਧਾਂ, ਰੋਬੋਟਿਕਸ ਅਤੇ ਮਨੁੱਖੀ ਜੈਵਿਕ ਤੰਤਰ ਆਦਿ ਮਾਡਲਾਂ ਤੇ ਚਾਰਟਾਂ ਦੀ ਪੇਸ਼ਕਾਰੀ ਕਰਕੇ ਹਰ ਮਾਡਲ ਦੀ ਕਿਰਿਆ ਵਿਧੀ ਅਤੇ ਅਪਣਾਏ ਗਏ ਵਿਗਿਆਨਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਜਾਨਦੀਪ ਸੰਧੂ ਨੇ ਜਿੱਥੇ ਬਾਲ ਵਿਗਿਆਨੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਉੱਥੇ ਸਕੂਲ ਦੇ ਵਿਗਿਆਨ ਅਧਿਆਪਕਾਂ ਨੂੰ ਵੀ ਇਸ ਸ਼ਾਨਦਾਰ ਪ੍ਰਦਰਸ਼ਨੀ ਲਈ ਮੁਬਾਰਕਵਾਦ ਦਿੱਤੀ। ਪ੍ਰਦਰਸ਼ਨੀ ਵਿੱਚ ਮੋਹਰੀ ਰਹੇ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ ਗਿਆ। -ਪੱਤਰ ਪ੍ਰੇਰਕ
Advertisement
Advertisement