ਸੁਪਰੀਮ ਕੋਰਟ ਵੱਲੋਂ ਜਾਨਵਰਾਂ ਦੀ ਕੁਰਬਾਨੀ ਬਾਰੇ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ
04:00 AM Jun 07, 2025 IST
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ ਦੇ ਵਿਸ਼ਾਲਗੜ੍ਹ ਕਿਲ੍ਹੇ ਵਿੱਚ ਸਥਿਤ ‘ਦਰਗਾਹ’ ’ਤੇ ਈਦ-ਉਲ-ਅਜ਼ਹਾ ਅਤੇ ਉਰਸ ਮੌਕੇ ਜਾਨਵਰਾਂ ਦੀ ਕੁਰਬਾਨੀ ਦੇਣ ਦੀ ਇਜਾਜ਼ਤ ਦੇਣ ਵਾਲੇ ਬੰਬੇ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਿਲ੍ਹੇ ਨੂੰ ਸੁਰੱਖਿਅਤ ਯਾਦਗਾਰ ਦੱਸਦਿਆਂ ਅਧਿਕਾਰੀਆਂ ਨੇ ਇੱਥੇ ਜਾਨਵਰਾਂ ਅਤੇ ਪੰਛੀਆਂ ਦੀ ਕੁਰਬਾਨੀ ਦੇਣ ’ਤੇ ਪਾਬੰਦੀ ਲਾ ਦਿੱਤੀ ਸੀ। ਹਾਈ ਕੋਰਟ ਦੇ 3 ਜੂਨ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਜਸਟਿਸ ਸੰਜੈ ਕਰੋਲ ਅਤੇ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਸਾਹਮਣੇ ਤੁਰੰਤ ਸੁਣਵਾਈ ਲਈ ਸੂਚੀਬੱਧ ਕੀਤੀ ਗਈ ਸੀ। ਇਸ ਬਾਰੇ ਵਕੀਲ ਨੇ ਕਿਹਾ, ‘ਭਲਕੇ ਬਕਰੀਦ ਹੈ ਅਤੇ ਹਾਈ ਕੋਰਟ ਨੇ ਮਹਾਰਾਸ਼ਟਰ ਦੇ ਵਿਸ਼ਾਲਗੜ੍ਹ ’ਚ ਸਥਿਤ ਯਾਦਾਗਰ ’ਚ ਜਾਨਵਰਾਂ ਦੀ ਕੁਰਬਾਨੀ ਦੀ ਇਜਾਜ਼ਤ ਦਿੱਤੀ ਹੈ।’ -ਪੀਟੀਆਈ
Advertisement
Advertisement