ਸੁਪਰਡੈਂਟ ਅਸ਼ੋਕ ਕੁਮਾਰ ਦੀ ਸੇਵਾ ਮੁਕਤੀ ’ਤੇ ਸਮਾਰੋਹ
ਦਸੂਹਾ: ਇੱਥੋਂ ਦੇ ਜਗਦੀਸ਼ ਚੰਦਰ ਡੀਏਵੀ (ਜੇਸੀਡੀਏਵੀ) ਕਾਲਜ ਦੇ ਸੁਪਰਡੈਂਟ ਅਸ਼ੋਕ ਕੁਮਾਰ 30 ਵਰ੍ਹਿਆਂ ਦਾ ਆਪਣਾ ਕਾਰਜਕਾਲ ਮੁਕੰਮਲ ਕਰਨ ਮਗਰੋਂ ਸੇਵਾ ਮੁਕਤ ਹੋ ਗਏ। ਇਸ ਸਬੰਧੀ ਕਾਲਜ ਦੇ ਨਾਨ-ਟੀਚਿੰਗ ਸਟਾਫ਼ ਵੱਲੋਂ ਪ੍ਰਿੰਸੀਪਲ ਪ੍ਰੋ. ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਸਮਾਰੋਹ ਕੀਤਾ ਗਿਆ। ਪ੍ਰਿੰ. ਰਾਕੇਸ਼ ਕੁਮਾਰ ਨੇ ਅਸ਼ੋਕ ਕੁਮਾਰ ਵੱਲੋਂ ਕਾਲਜ ਦੇ ਸੰਚਾਲਨ ਵਿੱਚ ਨਿਭਾਈ ਜਾਣ ਵਾਲੀ ਭੂਮਿਕਾ ਦੀ ਭਰਵੀਂ ਸ਼ਲਾਘਾ ਕੀਤੀ। ਕਾਲਜ ਵੱਲੋਂ ਅਸ਼ੋਕ ਕੁਮਾਰ ਦਾ ਸਨਮਾਨ ਕੀਤਾ ਗਿਆ। ਅਸ਼ੋਕ ਕੁਮਾਰ ਨੇ ਕਾਲਜ ਪ੍ਰਬੰਧਕਾਂ ਤੇ ਸਟਾਫ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਉਹ ਸੇਵਾ ਮੁਕਤ ਹੋ ਰਹੇ ਹਨ ਪਰ ਕਾਲਜ ਨਾਲ ਉਨ੍ਹਾਂ ਦਾ ਰਿਸ਼ਤਾ ਸਦਾ ਬਰਕਰਾਰ ਰਹੇਗਾ। ਮਗਰੋਂ ਅਸ਼ੋਕ ਕੁਮਾਰ ਨੇ ਪ੍ਰਿੰਸੀਪਲ ਪ੍ਰੋ. ਰਾਕੇਸ਼ ਕੁਮਾਰ ਦੀ ਮੌਜੂਦਗੀ ਵਿੱਚ ਸੁਪਰਡੈਂਟ ਦੇ ਆਹੁਦੇ ਦਾ ਚਾਰਜ ਅਮਨ ਚਾਵਲਾ ਨੂੰ ਸੌਂਪਿਆ ਗਿਆ। ਇਸ ਮੌਕੇ ਨਾਨ-ਟੀਿਚੰਗ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ , ਸਕੱਤਰ ਅਮਨ ਚਾਵਲਾ, ਗੁਰਿਦਆਲ ਸਿੰਘ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ। -ਪੱਤਰ ਪ੍ਰੇਰਕ