ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਨਾਮੀ ਗੇਟ ਬਾਜ਼ਾਰ ਦੀ ਬੱਤੀ ਕਰੀਬ 24 ਘੰਟਿਆਂ ਤੱਕ ਰਹੀ ਬੰਦ

07:01 AM Sep 14, 2024 IST
ਸੰਗਰੂਰ ਵਿੱਚ ਸੁਨਾਮੀ ਗੇਟ ਬਾਜ਼ਾਰ ’ਚ ਨਾਅਰੇਬਾਜ਼ੀ ਕਰਦੇ ਹੋਏ ਦੁਕਾਨਦਾਰ।

ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਸਤੰਬਰ
ਸ਼ਹਿਰ ਦੇ ਸੁਨਾਮੀ ਗੇਟ ਬਾਜ਼ਾਰ ’ਚ ਪਿਛਲੇ 24 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਹੋਣ ਕਾਰਨ ਰੋਹ ਵਿੱਚ ਆਏ ਦੁਕਾਨਦਾਰਾਂ ਨੇ ਬਾਜ਼ਾਰ ’ਚ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਬਹਾਲ ਨਾ ਹੋਈ ਤਾਂ ਸਮੂਹ ਦੁਕਾਨਦਾਰ ਬਾਜ਼ਾਰ ਬੰਦ ਕਰਕੇ ਕੌਮੀ ਹਾਈਵੇਅ ’ਤੇ ਰੋਸ ਧਰਨਾ ਦੇਣ ਲਈ ਮਜਬੂਰ ਹੋਣਗੇ।
ਲੰਘੇ ਦਿਨ ਦੁਪਹਿਰ ਸਮੇਂ ਬਾਰਸ਼ ਹੋਣ ਮੌਕੇ ਸੁਨਾਮੀ ਗੇਟ ਬਜ਼ਾਰ ਦੀ ਬਿਜਲੀ ਸਪਲਾਈ ਠੱਪ ਹੋ ਗਈ ਸੀ ਜੋ ਕਿ ਅੱਜ ਦੁਪਹਿਰ 12 ਵਜੇ ਤੱਕ ਬਹਾਲ ਨਹੀਂ ਹੋਈ। ਕਰੀਬ 24 ਘੰਟੇ ਬਿਜਲੀ ਸਪਲਾਈ ਬੰਦ ਹੋਣ ਤੋਂ ਰੋਹ ’ਚ ਆਏ ਦੁਕਾਨਦਾਰ ਅੱਜ ਸੜਕਾਂ ਉਪਰ ਉਤਰ ਆਏ ਜਿਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਹੈਪੀ ਸਿੰਘ ਅਤੇ ਹੋਰ ਵਪਾਰੀਆਂ ਨੇ ਕਿਹਾ ਕਿ ਕੱਲ੍ਹ ਦੁਪਹਿਰ ਸਮੇਂ ਬਾਰਸ਼ ਆਉਣ ਮੌਕੇ ਸੁਨਾਮੀ ਗੇਟ ਬਾਜ਼ਾਰ ਦੀ ਬਿਜਲੀ ਚਲੀ ਗਈ ਸੀ ਜੋ ਕਿ ਅੱਜ ਦੁਪਹਿਰ ਤੱਕ ਨਹੀਂ ਆਈ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਵਲੋਂ ਜਰਨੇਟਰਾਂ ਦੇ ਸਹਾਰੇ ਡੰਗ ਸਾਰਿਆ ਗਿਆ ਪਰ ਜਰਨੇਟਰ ਵੀ ਲੰਮਾ ਸਮਾਂ ਚਲਾਉਣੇ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਬਹਾਲ ਕਰਨ ਵਾਸਤੇ ਦੁਕਾਨਦਾਰ ਪਾਵਰਕੌਮ ਦੇ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਵੀ ਪੁੱਜੇ ਪਰ ਕੋਈ ਨਹੀਂ ਮਿਲਿਆ। ਦੁਕਾਨਦਾਰਾਂ ਵੱਲੋਂ ਫੋਨ ਵੀ ਕੀਤੇ ਗਏ ਪਰ ਸੰਪਰਕ ਨਹੀਂ ਹੋ ਸਕਿਆ। ਆਗੂਆਂ ਨੇ ਦੱਸਿਆ ਕਿ ਬਿਜਲੀ ਮੁਲਾਜ਼ਮ ਹੜਤਾਲ ’ਤੇ ਹਨ ਜਿਸ ਕਰਕੇ ਸਮੁੱਚਾ ਕੰਮ-ਕਾਜ ਠੱਪ ਪਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਨੂੰ ਆਪਣਾ ਸੰਘਰਸ਼ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਸਰਕਾਰ ਦੇ ਉਚ ਅਧਿਕਾਰੀਆਂ ਦੇ ਘਰਾਂ ਦੀ ਬਿਜਲੀ ਗੁੱਲ ਕਰਨੀ ਚਾਹੀਦੀ ਹੈ। ਆਮ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਰੰਤ ਬਿਜਲੀ ਸਪਲਾਈ ਬਹਾਲ ਨਾ ਹੋਈ ਤਾਂ ਸ਼ਹਿਰ ਦੇ ਦੁਕਾਨਦਾਰ ਬਾਜ਼ਾਰ ਬੰਦ ਕਰਕੇ ਜ਼ੀਰਕਪੁਰ-ਚੰਡੀਗੜ੍ਹ ਕੌਮੀ ਹਾਈਵੇਅ-7 ’ਤੇ ਰੋਸ ਧਰਨਾ ਦੇਣ ਲਈ ਮਜਬੂਰ ਹੋਣਗੇ। ਦੁਕਾਨਦਾਰਾਂ ਦੇ ਰੋਸ ਧਰਨੇ ਤੋਂ ਬਾਅਦ ਪਾਵਰਕੌਮ ਵਲੋਂ ਬਿਜਲੀ ਸਪਲਾਈ ’ਚ ਪਿਆ ਕੋਈ ਨੁਕਸ ਦੂਰ ਕਰ ਦਿੱਤਾ ਗਿਆ ਅਤੇ ਬਿਜਲੀ ਸਪਲਾਈ ਬਹਾਲ ਹੋਣ ’ਤੇ ਦੁਕਾਨਦਾਰਾਂ ਨੇ ਸੁੱਖ ਦਾ ਸਾਹ ਲਿਆ।

Advertisement

Advertisement