ਸੀਸੀਐੱਸ ਦੀ ਇਮਾਰਤ ਵਿੱਚ ਅੱਗ ਲੱਗੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜੂਨ
ਦਿੱਲੀ ਦੇ ਜਨਪਥ ਰੋਡ ’ਤੇ ਸਥਿਤ ਕਾਮਨ ਸੈਂਟਰਲ ਸੱਕਤਰੇਤ (ਸੀਸੀਐੱਸ) ਦੀ ਇਮਾਰਤ ਵਿੱਚ ਅੱਗ ਲੱਗ ਗਈ। 15 ਫਾਇਰ ਇੰਜਣ ਮੌਕੇ ‘ਤੇ ਪਹੁੰਚ ਗਏ। ਅੱਗ ਬੁਝਾਉਣ ਮਗਰੋਂ ਅੱਗ ਵਾਲੀ ਥਾਂ ਨੂੰ ਠੰਢਾ ਕਰਨ ਦਾ ਕੰਮ ਜਾਰੀ ਸੀ। ਦਿੱਲੀ ਫਾਇਰ ਸਰਵਿਸਿਜ਼ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਧੇ ਘੰਟੇ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ।
ਸੀਸੀਐੱਸ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਫਰਨੀਚਰ ਵਿੱਚ ਅੱਗ ਲੱਗ ਗਈ। ਇਸ ਸਬੰਧੀ ਸੂਚਨਾ 11 ਵੱਜ ਕੇ 54 ਮਿੰਟ ’ਤ ਆਈ ਅਤੇ ਅੱਗ ਨੂੰ 12.20 ਵਜੇ ਤੱਕ ਬੁਝਾ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਿੱਲੀ ਫਾਇਰ ਸਰਵਿਸਿਜ਼ ਦੇ ਅਧਿਕਾਰੀ (ਡੀਐੱਫਐੱਸ) ਨੇ ਕਿਹਾ ਕਿ ਜਨਪਥ ਰੋਡ ’ਤੇ ਸਥਿਤ ਦਫ਼ਤਰ ਦੀ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਅੱਗ ਲੱਗਣ ਬਾਰੇ ਇੱਕ ਕਾਲ ਸਵੇਰੇ ਪ੍ਰਾਪਤ ਹੋਈ। ਸੂਚਨਾ ਮਿਲਦੇ ਹੀ ਅਸੀਂ 15 ਫਾਇਰ ਟੈਂਡਰ ਮੌਕੇ ’ਤੇ ਭੇਜੇ ਅਤੇ ਦੁਪਹਿਰ 12.20 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ। ਹੁਣ ਤੱਕ ਕੋਈ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਜਨਪਥ ਰੋਡ ’ਤੇ ਸਥਿਤ ਦਫ਼ਤਰ ਦੀ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਅੱਗ ਲੱਗਣ ਬਾਰੇ ਇੱਕ ਕਾਲ ਪ੍ਰਾਪਤ ਹੋਈ। ਅਧਿਕਾਰੀਆਂ ਨੇ ਇਮਾਰਤ ਦੇ ਨੇੜੇ ਜਾਂਦੀ ਸੜਕ ਉੱਪਰ ਆਵਾਜਾਈ ਰੋਕ ਦਿੱਤੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਦੱਸਿਆ ਗਿਆ ਹੈ ਕਿ ਅੱਗ ਤੋਂ ਪ੍ਰਭਾਵਿਤ ਮੰਜ਼ਿਲਾਂ ਦੇ ਕਮਰਿਆਂ ਅੰਦਰ ਪਿਆ ਸਾਮਾਨ ਨੁਕਸਾਨਿਆ ਗਿਆ ਹੈ।
ਦਿੱਲੀ ਫਾਇਰ ਸਰਵਿਸ ਨੇ ਅੱਗ ਲੱਗਣ ਦੀ ਸੂਚਨਾ ਮਿਲਦੇ ਸੀ ਉਸ ਇਲਾਕੇ ਦੀ ਬਿਜਲੀ ਬੰਦ ਕਰ ਦਿੱਤੀ ਅਤੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਮਈ ਅਤੇ ਜੂਨ ਦੌਰਾਨ ਦਿੱਲੀ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਜਾਂਦਾ ਹੈ ਬੀਤੇ 20 ਦਿਨਾਂ ਦੌਰਾਨ ਦਿੱਲੀ ਵਿੱਚ ਪੌਣੀ ਦਰਜਨ ਥਾਵਾਂ ਉਪਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।