ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਬੀਐੱਸਈ ਨਤੀਜਾ: ਪੁਨਰ ਮੁਲਾਂਕਣ ਦਾ ਪੋਰਟਲ ਖੋਲ੍ਹਣ ਦਾ ਐਲਾਨ

05:21 AM May 20, 2025 IST
featuredImage featuredImage

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਮਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਸਬੰਧੀ ਸ਼ੰਕੇ ਹੋਣ ’ਤੇ ਉਤਰ ਪੱਤਰੀਆਂ ਹਾਸਲ ਕਰਨ ਤੇ ਪੁਨਰ ਮੁਲਾਂਕਣ ਲਈ ਪੋਰਟਲ ਖੋਲ੍ਹਣ ਸਬੰਧੀ ਅੱਜ ਸਰਕੂਲਰ ਜਾਰੀ ਕੀਤਾ ਹੈ। ਇਸ ਅਨੁਸਾਰ ਵਿਦਿਆਰਥੀ ਆਪਣੇ ਘੱਟ ਅੰਕ ਸਬੰਧੀ ਉਤਰ ਪੱਤਰੀਆਂ ਦੀਆਂ ਸਕੈਨਡ ਫੋਟੋ ਕਾਪੀਆਂ ਲੈ ਸਕਦੇ ਹਨ ਤੇ ਉਤਰ ਪੱਤਰੀਆਂ ਦਾ ਪੁਨਰ ਮੁਲਾਂਕਣ ਕਰਵਾ ਸਕਦੇ ਹਨ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਉਤਰ ਪੱਤਰੀ ਦੀ ਸਕੈਨਡ ਕਾਪੀ ਹਾਸਲ ਕਰਨ ਲਈ ਪੋਰਟਲ 21 ਮਈ ਤੋਂ 27 ਮਈ ਰਾਤ ਦੇ 11.59 ਵਜੇ ਤੱਕ ਖੁੱਲ੍ਹਾ ਰਹੇਗਾ। ਪ੍ਰਤੀ ਵਿਸ਼ੇ ਦੀ ਸਕੈਨਡ ਕਾਪੀ ਹਾਸਲ ਕਰਨ ਦੀ ਫੀਸ 700 ਰੁਪਏ ਹੋਵੇਗੀ। ਇਸ ਤੋਂ ਇਲਾਵਾ ਅੰਕਾਂ ਦੀ ਜਾਂਚ ਤੇ ਰੀਵੈਲਿਊਏਸ਼ਨ ਤੇ ਦੋਵੇਂ ਹਾਸਲ ਕਰਨ ਲਈ ਪੋਰਟਲ 28 ਮਈ ਤੋਂ 3 ਜੂਨ ਰਾਤ ਦੇ 11.59 ਵਜੇ ਤਕ ਖੁੱਲ੍ਹੇਗਾ। ਇਨ੍ਹਾਂ ਲਈ ਸਿਰਫ ਆਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ। ਇਸ ਲਈ ਪ੍ਰਤੀ ਉਤਰ ਪੱਤਰੀ ਦੇ ਅੰਕ ਮੁਲਾਂਕਣ ਕਰਨ ਦੀ ਫੀਸ 500 ਰੁਪਏ ਤੇ ਪ੍ਰਤੀ ਸਵਾਲ ਰੀਵੈਲਿਊਏਸ਼ਨ ਕਰਨ ਦੀ ਫੀਸ 100 ਰੁਪਏ ਹੋਵੇਗੀ। ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੈਨਡ ਕਾਪੀ ਹਾਸਲ ਕਰਨ ਲਈ ਪੋਰਟਲ 27 ਮਈ ਤੋਂ 2 ਜੂਨ ਤਕ ਖੁੱਲ੍ਹੇਗਾ ਤੇ ਹਰੇਕ ਵਿਸ਼ੇ ਦੀ ਸਕੈਨਡ ਕਾਪੀ ਹਾਸਲ ਕਰਨ ਲਈ ਫੀਸ ਪੰਜ ਸੌ ਰੁਪਏ ਹੋਵੇਗੀ। ਅੰਕਾਂ ਦੀ ਜਾਂਚ ਤੇ ਪੁਨਰ ਮੁਲਾਂਕਣ ਲਈ ਪੋਰਟਲ 3 ਤੋਂ 7 ਜੂਨ ਤਕ ਖੁੱਲ੍ਹੇਗਾ ਤੇ ਫੀਸ ਪੰਜ ਸੌ ਰੁਪਏ ਪ੍ਰਤੀ ਉਤਰ ਪੱਤਰੀ ਤੇ 100 ਰੁਪਏ ਪ੍ਰਤੀ ਸਵਾਲ ਦੇ ਪੁਨਰ ਮੁਲਾਂਕਣ ਲਈ ਹੋਵੇਗਾ। ਸੀਬੀਐਸਈ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਦੱਸਿਆ ਕਿ ਬੋਰਡ ਜਮਾਤਾਂ ਦੀ ਅੰਕਾਂ ਦੀ ਜਾਂਚ ਤੇ ਪੁਨਰ ਮੁਲਾਂਕਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

Advertisement

ਅੰਕ ਘਟਣ ’ਤੇ ਦੁੁਬਾਰਾ ਅਪੀਲ ਨਹੀਂ ਕੀਤੀ ਜਾ ਸਕੇਗੀ

ਸੀਬੀਐੱਸਈ ਦੇ ਪ੍ਰੀਖਿਆਵਾਂ ਕੰਟਰੋਲਰ ਨੇ ਸਪੱਸ਼ਟ ਕੀਤਾ ਹੈ ਕਿ ਜੇ ਕਿਸੇ ਵਿਦਿਆਰਥੀ ਨੇ ਪੁਨਰ ਮੁਲਾਂਕਣ ਤੇ ਅੰਕਾਂ ਦੀ ਜਾਂਚ ਲਈ ਅਪਲਾਈ ਕੀਤਾ ਹੈ ਤਾਂ ਉਸ ਦੇ ਅੰਕ ਘਟਦੇ ਜਾਂ ਵਧਦੇ ਹਨ ਤਾਂ ਉਹ ਨਤੀਜਾ ਹੀ ਅੰਤਿਮ ਹੋਵੇਗਾ ਤੇ ਉਸ ਖ਼ਿਲਾਫ਼ ਮੁੜ ਅਪੀਲ ਨਹੀਂ ਕੀਤੀ ਜਾ ਸਕੇਗੀ। ਅੰਕ ਘਟਣ ’ਤੇ ਮਾਰਕ ਸ਼ੀਟ ਸੀਬੀਐੱਸਈ ਨੂੰ ਦੇਣੀ ਪਵੇਗੀ ਤੇ ਇਹ ਮੁੜ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਦਿਨ ਵਿਚ ਵੀਹ ਤੋਂ ਜ਼ਿਆਦਾ ਪੇਪਰ ਚੈੱਕ ਨਾ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ।

Advertisement
Advertisement