ਸੀਬਾ ਸਕੂਲ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
05:42 AM May 17, 2025 IST
ਲਹਿਰਾਗਾਗਾ: ਸੀਬੀਐੱਸਈ ਵੱਲੋਂ ਐਲਾਨੇ ਦਸਵੀਂ ਕਲਾਸ ਦੀ ਬੋਰਡ ਪ੍ਰੀਖਿਆ ਦੇ ਨਤੀਜਿਆਂ ਵਿੱਚੋਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ ਹੈ। ਸਕੂਲ ਦੇ ਕੁੱਲ 99 ਵਿਦਿਆਰਥੀਆਂ ਵਿੱਚੋਂ 30 ਵਿਦਿਆਰਥੀਆਂ ਨੇ 80 ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਭਵਿਸ਼ ਅਗਰਵਾਲ ਨੇ 92.4, ਕਨਕ ਚੌਧਰੀ ਨੇ 92.2, ਚਿਰਾਯੂ ਸਿੰਗਲਾ ਨੇ 91.4, ਦਿਕਸ਼ਾ ਸ਼ਰਮਾ ਨੇ 91.2,
ਦਮਨਪ੍ਰੀਤ ਕੌਰ ਨੇ 90.6,
ਨੌਰਮਨ ਮੰਗਲ ਨੇ 88.8, ਸਿਮਰਨ ਨੇ 88.6 ਅਤੇ ਆਲੀਆ ਨੇ 88 ਫੀਸਦੀ ਅੰਕ ਹਾਸਿਲ ਕੀਤੇ ਹਨ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ, ਨਰੇਸ਼ ਚੌਧਰੀ, ਗੁਰਦੀਪ ਕੌਰ, ਪਿੰਕੀ ਸ਼ਰਮਾ ਅਤੇ ਨਵਜੋਤ ਸਿੰਘ ਨੇ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement
Advertisement
Advertisement