ਸੀਬਾ ਸਕੂਲ ਨੇ ਸੂੂਬਾ ਪੱਧਰੀ ਚੈਂਪੀਅਨਸ਼ਿਪ ’ਚ ਮਾਰੀਆਂ ਮੱਲਾਂ
06:52 AM Jan 12, 2025 IST
ਲਹਿਰਾਗਾਗਾ: ਤਰਨਤਾਰਨ ਵਿੱਚ ਕਰਵਾਏ ਗਏ ਸੂਬਾ ਪੱਧਰੀ ਸੈਪਕ-ਟਾਕਰਾ ਚੈਂਪੀਅਨਸ਼ਿਪ ਵਿੱਚ ਸੀਬਾ ਇੰਟਰਨੈਸ਼ਨਲ ਪਬਲਿਕ , ਲਹਿਰਾਗਾਗਾ ਦੇ ਖਿਡਾਰੀਆਂ ਨੇ ਪਹਿਲੀਆਂ ਅਤੇ ਦੂਸਰੀਆਂ ਪੁਜੀਸ਼ਨਾਂ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਅੰਡਰ-17 ਦੇ ਮੁਕਾਬਲੇ ਵਿੱਚ ਦਮਨਪ੍ਰੀਤ ਕੌਰ (ਰਾਮਪੁਰਾ ਜਵਾਰਵਾਲਾ)ਅਤੇ ਸ਼ਗਨਪ੍ਰੀਤ ਕੌਰ (ਰਾਮਪੁਰਾ ਜਵਾਰਵਾਲਾ) ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਰੈਗੂ ਈਵੈਂਟ ਵਿੱਚ ਅਵਨੀਤ ਕੌਰ (ਰਾਮਪੁਰਾ ਜਵਾਰਵਾਲਾ), ਮਹਿਕਪ੍ਰੀਤ ਕੌਰ (ਭਾਈ ਕੀ ਪਿਸ਼ੋਰ) ਅਤੇ ਸੁਖਮਨ ਕੌਰ (ਭਟਾਲ ਕਲਾਂ) ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ। ਇਸੇ ਤਰ੍ਹਾਂ ਲੜਕਿਆਂ ਦੇ ਅੰਡਰ-17 ਡਿਊਲ ਮੁਕਾਬਲੇ ਵਿੱਚ ਗੁਰਜੋਤ ਸਿੰਘ (ਗਾਗਾ) ਅਤੇ ਦੀਪਾਂਸ਼ੂ ਸੰਗਤਪੁਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸ ਮੁਕਾਬਲੇ ਵਿੱਚ ਸੰਗਰੂਰ ਜ਼ਿਲ੍ਹੇ ਦੀ ਟੀਮ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। -ਪੱਤਰ ਪ੍ਰੇਰਕ
Advertisement
Advertisement