ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀ ਮੀਟਿੰਗ
04:51 AM Jun 05, 2025 IST
ਪੱਤਰ ਪ੍ਰੇਰਕ
ਰਤੀਆ, 4 ਜੂਨ
ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਟਰੱਸਟ ਦੀ ਮਾਸਿਕ ਮੀਟਿੰਗ ਪ੍ਰਧਾਨ ਐਡਵੋਕੇਟ ਬਿਕਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ਼ਹਿਰ ਦੀ ਟਿੱਬਾ ਕਲੋਨੀ ਵਿੱਚ ਚੱਲ ਰਹੇ ਸੀਨੀਅਰ ਸਿਟੀਜ਼ਨ ਹੋਮ ਦੇ ਨਿਰਮਾਣ ਕਾਰਜਾਂ ਦੀ ਸਮੀਖਿਆ ਕੀਤੀ ਗਈ ਅਤੇ ਸੀਨੀਅਰ ਨਾਗਰਿਕਾਂ ਦੇ ਮਸਲਿਆਂ ਬਾਰੇ ਚਰਚਾ ਕੀਤੀ ਗਈ। ਇਸ ਸਬੰਧ ਵਿੱਚ ਪ੍ਰਧਾਨ ਐਡਵੋਕੇਟ ਬਿਕਰ ਸਿੰਘ, ਐੱਚ-ਐੱਸਜੀਪੀਸੀ ਮੈਂਬਰ ਇਕਬਾਲ ਸਿੰਘ ਸ਼ਿਸ਼ਨ ਪਾਲ ਮੰਗਲਾ ਅਤੇ ਸੇਵਾਮੁਕਤ ਡੀਐੱਸਪੀ ਸਤਪਾਲ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਦੀ ਕਾਰਵਾਈ ਤੋਂ ਬਾਅਦ ਮਈ ਮਹੀਨੇ ਦੇ ਪ੍ਰਮੁੱਖ ਮੈਂਬਰਾਂ ’ਚੋਂ ਪਵਨ ਕੁਮਾਰ ਸਿੰਗਲਾ, ਲੈਕਚਰਾਰ ਕੰਵਲਜੀਤ ਸਿੰਘ ਚਾਵਲਾ, ਐਡਵੋਕੇਟ ਅਮੀਰ ਤਨੇਜਾ ਅਤੇ ਸੇਵਾਮੁਕਤ ਅਧਿਆਪਕ ਰਾਜ ਕੁਮਾਰ ਦਾ ਜਨਮ ਦਿਨ ਮਨਾਇਆ ਗਿਆ।
Advertisement
Advertisement