ਸੀਏ ਦੀ ਸਿੱਖਿਆ ਲੈ ਰਹੇ ਬੱਚਿਆਂ ਨੂੰ ਏਡੀਜੀਪੀ ਰਾਏ ਨੇ ਦੱਸੇ ਗੁਰ
05:02 AM May 26, 2025 IST
ਖੇਤਰੀ ਪ੍ਰ੍ਰਤੀਨਿਧ
Advertisement
ਪਟਿਆਲਾ, 25 ਮਈ
ਏਡੀਜੀਪੀ ਅਮਰਦੀਪ ਸਿੰਘ ਰਾਏ ਨੇ ਆਖਿਆ ਹੈ ਕਿ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਉਚਾਈਆਂ ’ਤੇ ਪਹੁੰਚਣ ਦਾ ਨਿਸ਼ਾਨਾ ਰੱਖਣਾ ਅਤੇ ਚੰਗਾ ਇਨਸਾਨ ਬਣਨਾ ਬੇਹੱਦ ਜ਼ਰੂਰੀ ਹੈ। ਉਹ ਇੱਥੇ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਅਜੇ ਅਲੀਪੁਰੀਆ ਦੀ ਦੇਖ-ਰੇਖ ਹੇਠ ਹਾਇਰ ਐਜੂਕੇਸ਼ਨ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਹ ਸੁਸਾਇਟੀ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਦੀ ਹੈ ਤੇ ਸੁਸਾਇਟੀ ਵਿੱਚ 18 ਬੱਚੇ ਸੀਏ ਦੀ ਪੜ੍ਹਾਈ ਕਰ ਰਹੇ ਹਨ। ਸ੍ਰੀ ਰਾਏ ਨੇ ਕਿਹਾ ਕਿ ਸਮੱਸਿਆਵਾਂ ਦਾ ਹੱਲ ਸਖਤ ਮਿਹਨਤ ਅਤੇ ਐਜੂਕੇਸ਼ਨ ਰਾਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਬੱਚਿਆਂ ਨੂੰ ਅਨੁਸ਼ਾਸਨ ਰੱਖਣ, ਪੜ੍ਹੀ ਹੋਈ ਗੱਲ ਲਿਖਣ, ਚੰਗੀਆਂ ਗੱਲਾਂ ਨੂੰ ਡਾਇਰੀ ’ਚ ਲਿਖਣ ਤੇ ਉਸਾਰੂ ਪਹੁੰਚ ਅਪਣਾਉਣ, ਮਾੜੇ ਦੋਸਤਾਂ ’ਚ ਨਾ ਬਹਿਣ ਸਮੇਤ ਹੋਰ ਗੁਰ ਵੀ ਦੱਸੇ। ਇਸ ਮੌਕੇ ਐੱਮਡੀ ਅਤੁਲ ਜੈਨ ਤੇ ਸੰਚਾਲਕ ਅਜੇ ਅਲੀਪੁਰੀਆ ਵੀ ਮੌਜੂਦ ਸਨ।
Advertisement
Advertisement