ਸਿੱਧੂ ਵੱਲੋਂ ਹੋਣਹਾਰ ਵਿਦਿਆਰਥੀ ਦਾ ਸਨਮਾਨ
05:09 AM May 24, 2025 IST
ਐੱਸਏਐੱਸ ਨਗਰ(ਮੁਹਾਲੀ): ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੋਂ ਦੇ ਫੇਜ਼ ਪੰਜ ਦੇ ਹਰਮਨਜੋਤ ਸਿੰਘ ਪੁੱਤਰ ਨਰਿੰਦਰਜੀਤ ਸਿੰਘ ਦਾ ਸਨਮਾਨ ਕੀਤਾ। ਇਸ ਵਿਦਿਆਰਥੀ ਨੇ ਦਸਵੀਂ ਵਿਚ 97.2 ਫ਼ੀਸਦੀ ਅੰਕ ਹਾਸਲ ਕੀਤੇ ਹਨ। ਇਸ ਮੌਕੇ ਲੜਕੇ ਦੇ ਮਾਪਿਆਂ ਤੋਂ ਇਲਾਵਾ ਦਾਦਾ ਬਲਬੀਰ ਸਿੰਘ, ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਇੰਦਰਜੀਤ ਸਿੰਘ ਖੋਖਰ, ਵਿਕਰਮਜੀਤ ਸਿੰਘ ਹੂੰਝਣ ਵੀ ਹਾਜ਼ਰ ਸਨ। ਸ੍ਰੀ ਸਿੱਧੂ ਨੇ ਸ਼ਾਨਦਾਰ ਪ੍ਰਾਪਤੀ ਲਈ ਹਰਮਨਜੋਤ ਸਿੰਘ ਨੂੰ ਵਧਾਈ ਦਿੰਦਿਆਂ ਭਵਿੱਖੀ ਪੜਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ। -ਖੇਤਰੀ ਪ੍ਰਤੀਨਿਧ
Advertisement
Advertisement