ਸਿੱਧਵਾਂ ਬੇਟ ਬਲਾਕ ਨੂੰ ਮੁੱਲਾਂਪੁਰ ਵਿੱਚ ਮਰਜ ਕਰਨ ਖ਼ਿਲਾਫ਼ ਰੋਹ
07:45 AM May 20, 2025 IST
ਜਗਰਾਉਂ: ਬੇਟ ਇਲਾਕੇ ਦੇ ਨੱਬੇ ਦੇ ਕਰੀਬ ਪੰਚਾਇਤਾਂ ਵਾਲੇ ਬਲਾਕ ਸਿੱਧਵਾਂ ਬੇਟ ਨੂੰ ਮੁੱਲਾਂਪੁਰ ਬਲਾਕ ਵਿੱਚ ਸ਼ਾਮਲ ਕਰਨ ਦੀ ਤਿਆਰੀ ਦਾ ਇਨ੍ਹਾਂ ਪਿੰਡਾਂ ਵਿੱਚ ਵਿਰੋਧ ਹੋਣ ਲੱਗਾ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂ ਤੇ ਬੇਟ ਇਲਾਕੇ ਦੇ ਪਿੰਡ ਕੋਟਉਮਰਾ ਦੇ ਸਾਬਕਾ ਸਰਪੰਚ ਬਲਰਾਜ ਸਿੰਘ ਰਾਜੂ ਅਤੇ ਕਾਮਰੇਡ ਬਲਜੀਤ ਸਿੰਘ ਗੋਰਸੀਆਂ ਨੇ ਕਿਹਾ ਕਿ ਬਲਾਕ ਸਿੱਧਵਾਂ ਬੇਟ ਸੂਬੇ ਦੇ ਪੁਰਾਣੇ ਬਲਾਕਾਂ ਵਿੱਚੋਂ ਇਕ ਹੈ। ਇਹ ਗਰਾਮ ਪੰਚਾਇਤਾਂ ਦੇ ਕਾਰਜਾਂ ਵਿੱਚ 50 ਸਾਲ ਤੋਂ ਆਪਣੀ ਚੰਗੀ ਹੋਂਦ ਕਰਕੇ ਜਾਣਿਆ ਜਾਂਦਾ ਹੈ। ਇਹ 90 ਦੇ ਕਰੀਬ ਪਿੰਡਾਂ ਦੀ ਨੁਮਾਇੰਦਗੀ ਕਰਦਾ ਹੈ ਇਹ ਬੇਟ ਇਲਾਕੇ ਦੀ ਨੁਹਾਰ ਇਸੇ ਬਲਾਕ ਨਾਲ ਜੁੜੀਆਂ ਪੰਚਾਇਤਾਂ ਨੇ ਅਰਬਾਂ ਰੁਪਏ ਦੀ ਗਰਾਂਟ ਖਰਚ ਕੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਬਲਾਕ ਨੇ ਦੂਜੇ ਬਲਾਕ ਵਿੱਚ ਮਰਜ ਕਰਨ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਧੱਕਾ ਹੈ ਅਤੇ ਇਸ ਨਾਲ ਬੇਟ ਇਲਾਕੇ ਦਾ ਵਿਕਾਸ ਅੱਖੋਂ ਪਰੋਖੇ ਹੋ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement