ਸਿੱਖਿਆ ਵਿਭਾਗ ਵੱਲੋਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਰਜਿਸਟਰੇਸ਼ਨ ਸ਼ੁਰੂ
06:27 AM Dec 13, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਦਸੰਬਰ
ਯੂਟੀ ਦੇ ਸਿੱਖਿਆ ਵਿਭਾਗ ਨੇ ਨਿੱਜੀ ਸਕੂਲਾਂ ਵਿੱਚ ਈਡਬਲਿਊਐੱਸ/ਡੀਜੀ ਵਰਗ ਵਿੱਚ ਦਾਖਲਾ ਸ਼ਡਿਊਲ ਤੋਂ ਪਹਿਲਾਂ ਹੀ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਿੱਖਿਆ ਵਿਭਾਗ ਨੇ 24 ਨਵੰਬਰ ਨੂੰ ਵੇਰਵੇ ਜਾਰੀ ਕਰ ਕੇ ਕਿਹਾ ਸੀ ਕਿ ਇਸ ਵਰਗ ਦੇ ਦਾਖਲੇ ਲਈ ਸਕੂਲਾਂ ਨੂੰ 14 ਦਸੰਬਰ ਤੱਕ ਸਿੱਖਿਆ ਵਿਭਾਗ ਦੇ ਪੋਰਟਲ ’ਤੇ ਜਾਣਕਾਰੀ ਅਪਲੋਡ ਕਰਨੀ ਸੀ ਤੇ ਅਰਜ਼ੀਆਂ ਦੇਣ ਦੀ ਪ੍ਰਕਿਰਿਆ 16 ਦਸੰਬਰ ਤੋਂ ਸ਼ੁਰੂ ਹੋਣੀ ਸੀ ਪਰ ਇਹ ਰਜਿਸਟਰੇਸ਼ਨ 11 ਦਸੰਬਰ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਆਖਰੀ ਮਿਤੀ 13 ਜਨਵਰੀ ਹੀ ਰੱਖੀ ਗਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਅੱਜ 12 ਦਸੰਬਰ ਤੱਕ ਕੁੱਲ 160 ਰਜਿਸਟਰੇਸ਼ਨ ਹੋਈਆਂ। ਡਾਇਰੈਕਟਰ ਸਕੂਲ ਅਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਮਾਪਿਆਂ ਨੂੰ ਵੱਧ ਸਮਾਂ ਦੇਣ ਲਈ ਰਜਿਸਟਰੇਸ਼ਨ ਪਹਿਲਾਂ ਸ਼ੁਰੂ ਕੀਤੀ ਹੈ।
Advertisement
Advertisement