ਸਿੱਖਿਆ ਕ੍ਰਾਂਤੀ ਜ਼ਮੀਨੀ ਪੱਧਰ ’ਤੇ ਲਾਗੂ ਹੋ ਰਹੀ ਹੈ: ਘੁੰਮਣ
05:45 AM Jul 05, 2025 IST
ਪੱਤਰ ਪ੍ਰੇਰਕ
ਦਸੂਹਾ, 4 ਜੁਲਾਈ
ਵਿਧਾਇਕ ਕਰਮਬੀਰ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਚੁੱਕਦਿਆਂ ਹਲਕਾ ਦਸੂਹਾ ਦੇ 20 ਸਰਕਾਰੀ ਸਕੂਲਾਂ ਦੀ ਚਾਰਦਵਾਰੀ ਲਈ 1.35 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਵਿਧਾਇਕ ਘੁੰਮਣ ਨੇ ਦੱਸਿਆ ਕਿ ਇਹ ਫੰਡ ਸਕੂਲੀ ਵਿਦਿਆਰਥੀਆਂ ਲਈ ਸੁਚੱਜੇ ਅਤੇ ਸੁਰੱਖਿਅਤ ਵਾਤਾਵਰਨ ਸਿਰਜਣ ਅਤੇ ਢਾਂਚਾਗਤ ਸੁਧਾਰਾਂ ਲਈ ਖ਼ਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚਾਰਦਿਵਾਰੀ ਤੋਂ ਸੱਖਣੇ ਹਲਕੇ ਦੇ ਪਿੰਡ ਨੇਕਨਾਮਾ ਦੇ ਸਕੂਲ ਲਈ 12 ਲੱਖ ਤੇ ਗੱਗ ਜੱਲੋ ਲਈ 16.5 ਲੱਖ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਕੱਲੋਵਾਲ ਲਈ 20 ਲੱਖ, ਕੱਕੋਆ ਲਈ 15 ਲੱਖ, ਅਤੇ ਪੰਨਵਾਂ ਸਕੂਲ ਲਈ 12 ਲੱਖ ਰੁਪਏ ਜਾਰੀ ਕੀਤੇ ਗਏ ਹਨ। ਵਿਧਾਇਕ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਲੋਕਾਂ ਨੂੰ ਸਪਸ਼ਟ ਤੌਰ ’ਤੇ ਦਿਖ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਸਰਕਾਰੀ ਸਕੂਲ ਚਾਰਦਵਾਰੀ ਤੋਂ ਵਾਂਝਾ ਨਹੀਂ ਰਹੇਗਾ।
Advertisement
Advertisement