ਸਿਹਤ, ਪੁਲੀਸ, ਟਰਾਂਸਪੋਰਟ ਸਣੇ ਕਈ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ
05:47 AM May 10, 2025 IST
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਦੀ ਡੀਸੀ ਮੋਨਿਕਾ ਗੁਪਤਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਲਈ ਪ੍ਰਸ਼ਾਸਨ ਵੱਲੋਂ ਮੌਕ ਡਰਿੱਲ ਰਾਹੀਂ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ ਗਈ। ਵਿਭਾਗਾਂ ਨੂੰ ਸਾਰੇ ਪ੍ਰਬੰਧ ਸੁਚਾਰੂ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ’ਚ ਐਮਰਜੈਂਸੀ ਪ੍ਰਬੰਧ ਕੀਤੇ ਗਏ ਹਨ। ਸਿਹਤ ਕਰਮਚਾਰੀਆਂ, ਡਾਕਟਰਾਂ, ਪੁਲੀਸ ਅਤੇ ਫਾਇਰ ਵਿਭਾਗ, ਟਰਾਂਸਪੋਟ ਤੇ ਹੋਰ ਕਈ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸਿਹਤ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਅਗਲੇ ਹੁਕਮਾਂ ਤੱਕ ਕਿਸੇ ਵੀ ਤਰ੍ਹਾਂ ਦੀ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਣੀ ਚਾਹੀਦੀ। ਛੁੱਟੀ ਸਿਰਫ਼ ਐਮਰਜੈਂਸੀ ਦੀ ਸਥਿਤੀ ਵਿੱਚ ਹੀ ਵਿਚਾਰੀ ਜਾਵੇਗੀ। ਡਾਕਟਰਾਂ ਦੀ ਤਾਇਨਾਤੀ ਸਮੇਤ ਅੱਗ ਬੁਝਾਊ ਯੰਤਰ, ਐਂਬੂਲੈਂਸ ਦੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਫਾਇਰ ਵਿਭਾਗ ਦੇ ਫਾਇਰ ਅਫਸਰ ਤਰਸੇਮ ਨੇ ਦੱਸਿਆ ਕਿ 27 ਵਾਹਨ ਅਲਰਟ ਮੋਡ ’ਤੇ ਰੱਖੇ ਗਏ ਹਨ।
Advertisement
Advertisement