ਸਿਹਤ ਕੇਂਦਰ ਵਿੱਚ ਲੋੜਵੰਦਾਂ ਨੂੰ ਕੰਬਲ ਵੰਡੇ
05:56 AM Jan 15, 2025 IST
ਸੰਦੌੜ: ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀਐੱਸ ਭਿੰਡਰ ਦੀ ਅਗਵਾਈ ਹੇਠ ਸਬ ਸੈਂਟਰ ਮਿੱਠੇਵਾਲ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਟੀਮ ਰੌਸ਼ਨੀ ਵੱਲੋਂ ਪਿੰਡ ਦੇ ਲੋੜਵੰਦ ਬਜ਼ੁਰਗਾਂ ਨੂੰ ਕੰਬਲ ਵੰਡੇ ਗਏ। ਸਰਪੰਚ ਕੁਲਦੀਪ ਸਿੰਘ ਅਤੇ ਜਥੇਦਾਰ ਸੁਖਦੇਵ ਸਿੰਘ ਨੇ ਸਿਹਤ ਕੇਂਦਰ ਮਿੱਠੇਵਾਲ ਦੇ ਸਟਾਫ਼ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟੀਮ ਰੌਸ਼ਨੀ ਦੇ ਸੰਚਾਲਕ ਰਾਜੇਸ਼ ਰਿਖੀ ਪਿਛਲੇ ਲੰਬੇ ਸਮੇਂ ਤੋਂ ਲੋੜਵੰਦਾ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਐੱਸਆਈ ਹਰਭਜਨ ਸਿੰਘ, ਸਿਹਤ ਕਰਮਚਾਰੀ ਅਮਰਜੀਤ ਕੌਰ, ਸਰਪੰਚ ਕੁਲਦੀਪ ਸਿੰਘ, ‘ਆਪ’ ਆਗੂ ਸੁੱਖਾ ਗਿੱਲ, ਸਮਾਜ ਸੇਵੀ ਗੁਰਜੀਤ ਸਿੰਘ, ਜਥੇਦਾਰ ਸੁਖਦੇਵ ਸਿੰਘ, ਅੰਗਰੇਜ ਸਿੰਘ ਤੇ ਜਸਵੀਰ ਕੌਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement