ਸਿਵਲ ਹਸਪਤਾਲ ’ਚੋਂ ਬੱਚੇ ਚੁੱਕ ਕੇ ਲਿਜਾਂਦੀ ਔਰਤ ਖ਼ਿਲਾਫ਼ ਕੇਸ ਦਰਜ
05:55 AM May 27, 2025 IST
ਨਿੱਜੀ ਪੱਤਰ ਪ੍ਰੇਰਕਸੰਗਰੂਰ, 26 ਮਈ
Advertisement
ਸਥਾਨਕ ਸਿਵਲ ਹਸਪਤਾਲ ਦੇ ਗਾਇਨੀ ਵਾਰਡ ’ਚ ਆਪਣੇ ਆਪ ਨੂੰ ਨਰਸ ਦੱਸ ਕੇ ਚੈਕਅੱਪ ਦੇ ਬਹਾਨੇ ਦੋ ਨਵਜੰਮੇ ਬੱਚਿਆਂ ਨੂੰ ਚੁੱਕ ਕੇ ਲਿਜਾਣ ਦੇ ਦੋਸ਼ ਹੇਠ ਫੜ੍ਹੀ ਔਰਤ ਖ਼ਿਲਾਫ਼ ਥਾਣਾ ਸਿਟੀ ਪੁਲੀਸ ਵਲੋਂ ਕੇਸ ਦਰਜ ਕਰ ਲਿਆ ਹੈ। ਅਦਾਲਤ ਵਲੋਂ ਔਰਤ ਨੂੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਅਨੁਸਾਰ ਹਰਪਾਲ ਸਿੰਘ ਉਰਫ਼ ਗੁਰਲਾਲ ਸਿੰਘ ਵਾਸੀ ਤਰੰਜੀਖੇੜਾ ਨੇ ਦੱਸਿਆ ਹੈ ਕਿ ਉਹ ਔਰਤ ਉਨ੍ਹਾਂ ਦੀ ਬੱਚੀਨ ਨੂੰ ਚੈਕਅੱਪ ਕਰਾਉਣ ਦਾ ਕਹਿ ਕੇ ਲੈ ਗਈ ਸੀ। ਇਸੇ ਦੌਰਾਨ ਉਸ ਨੇ ਇੱਕ ਹੋਰ ਨਵਜੰਮਿਆ ਬੱਚਾ ਗੋਦੀ ਚੁੱਕਿਆ ਹੋਇਆ ਸੀ। ਮੌਕੇ ’ਤੇ ਦੂਜੇ ਬੱਚੇ ਦਾ ਪਿਤਾ ਰੋਹਿਤ ਵੀ ਮੌਕੇ ’ਤੇ ਆ ਗਿਆ ਅਤੇ ਸ਼ੱਕ ਪੈਣ ’ਤੇ ਉਨ੍ਹਾਂ ਆਪਣੇ ਬੱਚੇ ਉਸ ਕੋਲੋਂ ਫੜ ਗਏ। ਮੌਕੇ ’ਤੇ ਇਕੱਠ ਹੋ ਗਿਆ ਅਤੇ ਔਰਤ ਨੂੰ ਪੁਲੀਸ ਹਵਾਲੇ ਕਰ ਦਿੱਤਾ। ਥਾਣਾ ਸਿਟੀ ਪੁਲੀਸ ਅਨੁਸਾਰ ਔਰਤ ਦੀ ਪਛਾਣ ਸੁਮਿਤੀ ਵਾਸੀ ਸਲੇਮ ਟਾਬਰੀ ਲੁਧਿਆਣਾ ਵਜੋਂ ਹੋਈ ਹੈ।
Advertisement
Advertisement