ਕਾਨ ਫਿਲਮ ਫੈਸਟੀਵਲ ਵਿੱਚ ਰੈੱਡ ਕਾਰਪੈੱਟ ’ਤੇ ਨਜ਼ਰ ਆਈ ਆਲੀਆ
05:38 AM May 25, 2025 IST
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਆਲੀਆ ਭੱਟ 78ਵੇਂ ਕਾਨ ਫਿਲਮ ਫੈਸਟੀਵਲ ’ਚ ਪਹਿਲੀ ਵਾਰ ‘ਰੈੱਡ ਕਾਰਪੈੱਟ’ ’ਤੇ ਨਜ਼ਰ ਆਈ। ਇਸ ਦੌਰਾਨ ਅਦਾਕਾਰਾ ਬਾਰੀਕ ਫੁੱਲਾਂ ਨਾਲ ਸਜਾਏ ਗਾਊਨ ’ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਹਲਕਾ ਮੇਕਅਪ ਕੀਤਾ ਹੋਇਆ ਸੀ ਤੇ ਵਾਲ ਬੰਨ੍ਹੇ ਹੋਏ ਸਨ। ਆਲੀਆ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘‘ਹੈਲੋ ਕਾਨ’’। ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਲੌਰੀਅਲ ਪੈਰਿਸ ਨੂੰ ਟੈਗ ਕੀਤਾ। ਜ਼ਿਕਰਯੋਗ ਹੈ ਕਿ ਆਲੀਆ ਭੱਟ ਬਿਊਟੀ ਬਰਾਂਡ ਲੌਰੀਅਲ ਪੈਰਿਸ ਦੀ ਗਲੋਬਲ ਬਰਾਂਡ ਅੰਬੈਸਡਰ ਹੈ, ਜੋ ਇਸ ਸਾਲ ਗਾਲਾ ਵਿੱਚ ਆਪਣੀ 28ਵੀਂ ਵਰ੍ਹੇਗੰਢ ਮਨਾ ਰਿਹਾ ਹੈ। -ਪੀਟੀਆਈ
Advertisement
Advertisement