ਸਿਲਵਰ ਓਕਸ ਸਕੂਲ ’ਚ 10 ਰੋਜ਼ਾ ਸਮਰ ਕੈਂਪ
05:01 AM Jun 13, 2025 IST
ਭੁੱਚੋ ਮੰਡੀ: ਸਿਲਵਰ ਓਕਸ ਸਕੂਲ ਰਾਮਪੁਰਾ ਰੋਡ ਲਹਿਰਾ ਬੇਗਾ ਵਿੱਚ 10 ਰੋਜ਼ਾ ਸਿਨਰਜੀ ਸਮਰ ਕੈਂਪ ਦੀ ਸਮਾਪਤੀ ਮੌਕੇ ਸ਼ਾਨਦਾਰ ਜਸ਼ਨ ਮਨਾਇਆ ਗਿਆ। ਬੱਚਿਆਂ ਨੂੰ ਪਨਜੁਆਏ ਵਾਟਰ ਪਾਰਕ ਲਿਜਾਇਆ ਗਿਆ। ਚੇਅਰਮੈਨ ਇੰਦਰਜੀਤ ਸਿੰਘ ਬਰਾੜ ਅਤੇ ਗਿਆਨ ਮੰਥਨ ਦੀ ਨਿਰਦੇਸ਼ਮ ਬਰਨਿੰਦਰ ਪਾਲ ਸੇਖੋਂ ਨੇ ਬੱਚਿਆਂ ਦੇ ਅੰਦਰੂਨੀ ਹੁਨਰਾਂ ਅਤੇ ਛੋਟੇ-ਛੋਟੇ ਹੱਥਾਂ ਨਾਲ ਬਣਾਈਆਂ ਗਈਆਂ ਵਸਤਾਂ ਦੀ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਰ ਕੈਂਪ ਮਨੋਰੰਜਨ ਦੇ ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਸਪੋਰਟਸ ਕੋਆਰਡੀਨੇਟਰ ਨਵਦੀਪ ਸਿੰਘ ਵੱਲੋਂ ਤਨਦੇਹੀ ਨਾਲ ਕੀਤੀ ਗਈ ਮਿਹਨਤ ਦੀ ਪ੍ਰਸ਼ੰਸਾ ਕੀਤੀ। ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲੀ ਛਾਇਆ ਵਿਨੋਚਾ ਨੇ ਸਾਰਿਆਂ ਦਿਲੋਂ ਧੰਨਵਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement