ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਰੀਏਵਾਲਾ ’ਚ ਦਿਵਿਆਂਗਾਂ ਨੂੰ ਲੋੜੀਂਦਾ ਸਾਮਾਨ ਵੰਡਿਆ

05:01 AM Jul 03, 2025 IST
featuredImage featuredImage
ਕੈਂਪ ’ਚ ਟੀਮ ਦਾ ਸਨਮਾਨ ਕਰਦੇ ਹੋਏ ਸਰਪੰਚ ਹਰਜਿੰਦਰ ਕੌਰ।

ਭਗਤਾ ਭਾਈ: ਦਿਵਿਆਂਗਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਲਈ ਗ੍ਰਾਮ ਪੰਚਾਇਤ ਸਿਰੀਏਵਾਲਾ ਦੇ ਉਪਰਾਲੇ ਸਦਕਾ ਰੁਦਰਾ ਆਸਰਾ ਸੈਂਟਰ ਬਠਿੰਡਾ ਵੱਲੋਂ ਅਲਿਮਕੋ ਦੇ ਸਹਿਯੋਗ ਦੇ ਨਾਲ ਸ਼ਹੀਦ ਸੁਖਦੇਵ ਸਿੰਘ ਅਟਵਾਲ ਲਾਇਬਰੇਰੀ ਸਿਰੀਏਵਾਲਾ ਵਿੱਚ ਕੈਂਪ ਲਗਾਇਆ ਗਿਆ। ਸਰਪੰਚ ਹਰਜਿੰਦਰ ਕੌਰ ਨੇ ਦੱਸਿਆ ਕਿ  ਕੈਂਪ ਦੌਰਾਨ ਨੇੜਲੇ ਪਿੰਡਾਂ ਦੇ 110 ਲੋੜਵੰਦ ਅੰਗਹੀਣਾਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ, ਖੂੰਡੀਆਂ, ਵੀਲ੍ਹ ਚੇਅਰ, ਟਰਾਈ ਸਾਈਕਲ, ਬੈਟਰੀ ਵਾਲਾ ਸਾਈਕਲ ਆਦਿ ਸਾਮਾਨ ਦਿੱਤਾ ਗਿਆ। ਇਸ ਮੌਕੇ ਰੁਦਰਾ ਆਸਰਾ ਸੈਂਟਰ ਦੀ ਟੀਮ ਵੱਲੋਂ ਰਵੀ ਸ਼ਰਮਾ, ਗੌਤਮ ਪਾਂਡੇ, ਰੇਖਾ ਰਾਣੀ, ਵਿਨੇ ਭਾਰਦਵਾਜ ਤੇ ਦਿਵਿਆਂਗ ਗਰੁੱਪ ਭਗਤਾ ਤੋਂ ਪ੍ਰਧਾਨ ਗੋਰਾ ਸਿੰਘ, ਮੀਤ ਪ੍ਰਧਾਨ ਗੁਰਜੰਟ ਸਿੰਘ, ਸੈਕਟਰੀ ਨਰੇਸ਼ ਸਿੰਗਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਤੇਜਿੰਦਰ ਪਟਵਾਰੀ, ਪ੍ਰਵੀਨ ਸਿਰੀਏਵਾਲਾ, ਸੁਰਜੀਤ ਸਿੰਘ, ਦੇਵ ਸਿੰਘ, ਅਜੇਪਾਲ ਸਿੰਘ ਹਰਿੰਦਰ ਸਿੰਘ, ਹੈਪੀ, ਅੰਮ੍ਰਿਤ, ਬੰਟੀ, ਪੰਚਾਇਤ ਮੈਂਬਰਾਂ ਤੇ ਆਂਗਣਵਾੜੀ ਵਰਕਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਸਰਪੰਚ ਹਰਜਿੰਦਰ ਕੌਰ ਨੇ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ

Advertisement

Advertisement
Advertisement