ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਆਸੀ ਨੇਤਾਵਾਂ ਦੀ ‘ਕਾਲੀ ਕਮਾਈ’ ਦੀ ਜਾਂਚ ਹੋਵੇ: ਜਾਖੜ

04:55 AM Jun 17, 2025 IST
featuredImage featuredImage
Punjab BJP President Sunil Kumar Jhakar along with party leader addressing a press conference in Jalandhar on Thursday.Tribune photo:Malkiat Singh.

ਚਰਨਜੀਤ ਭੁੱਲਰ
ਚੰਡੀਗੜ੍ਹ, 16 ਜੂਨ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸੂਬੇ ਦੇ ਰਾਜਸੀ ਆਗੂਆਂ ਦੀ ਕਾਲੀ ਕਮਾਈ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਹੇਠ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮਾਫ਼ੀਆ ਦੀ ਜੜ੍ਹ ਤੱਕ ਪੁੱਜਣ ਅਤੇ ਸਿਆਸੀ ਆਗੂਆਂ ਦੀ ਕਾਲੀ ਕਮਾਈ ਦੀ ਜਾਂਚ ਲਈ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਦਖ਼ਲ ਦੀ ਮੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਭਰੋਸੇਯੋਗ ਏਜੰਸੀ ਤੋਂ ਪੂਰੇ ਕਾਲੇ ਧੰਦੇ ਦੀ ਜਾਂਚ ਕਰਾਈ ਜਾਵੇ।
ਭਾਜਪਾ ਪ੍ਰਧਾਨ ਨੇ ਜਾਂਚ ਲਈ ਖ਼ੁਦ ਨੂੰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ, ਵਜ਼ੀਰਾਂ, ਪਾਰਟੀ ਪ੍ਰਧਾਨਾਂ ਅਤੇ ਇੰਚਾਰਜਾਂ ਦੀ ਆਮਦਨ ਦੀ ਜਾਂਚ ਕਰਾਈ ਜਾਵੇ ਤਾਂ ਜੋ ਇਨ੍ਹਾਂ ਆਗੂਆਂ ਦੇ ‘ਸਾਈਕਲਾਂ ਤੋਂ ਲੈ ਕੇ ਫਾਰਮ ਹਾਊਸਾਂ ਤੱਕ’ ਦੇ ਸਫ਼ਰ ਦਾ ਭੇਤ ਖੁੱਲ੍ਹ ਸਕੇ। ਉਨ੍ਹਾਂ ਕਿਹਾ ਕਿ ਵਿਧਾਇਕਾਂ ਵੱਲੋਂ ਸਿਰਫ਼ ਆਮਦਨ ਕਰ ਰਿਟਰਨ ਭਰ ਦੇਣਾ ਕਾਫ਼ੀ ਨਹੀਂ ਹੈ। ਜਾਖੜ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਦੀ ਲੋੜ ਹੈ ਕਿ ਜਿਹੜੇ ਵਿਧਾਇਕ ਪਹਿਲਾਂ ਸਾਈਕਲਾਂ ’ਤੇ ਸਨ, ਉਨ੍ਹਾਂ ਕੋਲ ਹੁਣ ਕਰੋੜਾਂ ਦੀਆਂ ਲਗਜ਼ਰੀ ਗੱਡੀਆਂ ਕਿਥੋਂ ਆ ਗਈਆਂ ਹਨ। ਜਾਖੜ ਨੇ ਕਈ-ਕਈ ਏਕੜਾਂ ਵਿੱਚ ਫੈਲੇ ਫਾਰਮ ਹਾਊਸਾਂ ’ਤੇ ਵੀ ਉਂਗਲ ਚੁੱਕੀ ਹੈ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਨਸ਼ਿਆਂ ਦੀ ਕਮਾਈ ਦਾ ਹਿੱਸਾ ਵੱਡਿਆਂ ਤੱਕ ਪੁੱਜਦਾ ਰਿਹਾ ਹੈ ਜਿਸ ’ਚ ਮਨੀ ਲਾਂਡਰਿੰਗ ਦੀ ਵੀ ਸੰਭਾਵਨਾ ਹੈ। ਉਨ੍ਹਾਂ ਸਮੁੱਚੇ ਮਾਮਲੇ ਦੀ ਜਾਂਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਕਰਾਏ ਜਾਣ ਦੀ ਗੱਲ ਵੀ ਆਖੀ ਕਿਉਂਕਿ ਕਾਲੇ ਧੰਦੇ ਦੀ ਲੀਹ ਰਸੂਖਵਾਨਾਂ ਤੱਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਸੱਚਮੁੱਚ ਨਸ਼ਾ ਮਾਫ਼ੀਆ ਖ਼ਤਮ ਕਰਨ ਲਈ ਸੁਹਿਰਦ ਹੈ ਤਾਂ ਨਸ਼ਿਆਂ ਦੀ ਕਾਲੀ ਕਮਾਈ ਦੀ ਪੈੜ ਨੱਪਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਵਲ ਨਸ਼ੇੜੀਆਂ ਅਤੇ ਛੋਟੀਆਂ ਮੱਛੀਆਂ ਨੂੰ ਫੜ ਕੇ ਨਸ਼ੇ ਦੀ ਸਮੱਸਿਆ ਖ਼ਤਮ ਨਹੀਂ ਹੋਵੇਗੀ ਕਿਉਂਕਿ ਸਿਆਸੀ ਸਰਪ੍ਰਸਤੀ ਬਿਨਾਂ ਨਸ਼ੇ ਦਾ ਪਸਾਰ ਨਹੀਂ ਹੋ ਸਕਦਾ ਹੈ। ਜਾਖੜ ਨੇ ਕਿਹਾ ਕਿ ਜਿਵੇਂ ਜਿਵੇਂ ਪੰਜਾਬ ’ਚ ਨਸ਼ਿਆਂ ਦਾ ਵਾਧਾ ਹੁੰਦਾ ਗਿਆ, ਉਵੇਂ ਉਵੇਂ ਸਿਆਸਤਦਾਨਾਂ ਦੀ ਦੌਲਤ ਵਧਦੀ ਗਈ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਫੌਰੀ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖਣ ਤਾਂ ਜੋ ਕਿਸੇ ਢੁੱਕਵੀਂ ਏਜੰਸੀ ਤੋਂ ਸਮੁੱਚੇ ਮਾਮਲੇ ਦੀ ਜਾਂਚ ਹੋ ਸਕੇ। ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਪੂਰੀ ਤਰ੍ਹਾਂ ਮਾਫ਼ੀਆ ਦੀ ਜਕੜ ਵਿੱਚ ਆ ਗਿਆ ਹੈ ਅਤੇ ਹਰ ਤਰ੍ਹਾਂ ਦੇ ਮਾਫ਼ੀਆ ਦੀ ਜਾਂਚ ਹੋਣੀ ਚਾਹੀਦੀ ਹੈ, ਭਾਵੇਂ ਉਹ ਨਸ਼ਾ ਮਾਫ਼ੀਆ ਹੋਵੇ ਤੇ ਚਾਹੇ ਰੇਤ ਜਾਂ ਖਣਨ ਮਾਫ਼ੀਆ। ਉਨ੍ਹਾਂ ਕਿਹਾ ਕਿ ਇਸ ਮਾਫ਼ੀਆ ਨੂੰ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ।

Advertisement

Advertisement