ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਆਸੀ ਧੜੇਬੰਦੀ ਦਾ ਖਮਿਆਜ਼ਾ ਭੁਗਤ ਰਹੇ ਨੇ ਮਨਰੇਗਾ ਮਜ਼ਦੂਰ: ਸੀਟੂ

05:05 AM Dec 24, 2024 IST
ਪਿੰਡ ਤਲਵੰਡੀ ਰਾਏ ਵਿੱਚ ਮਨਰੇਗਾ ਕਾਮਿਆਂ ਦੀ ਇਕੱਤਰਤਾ
ਨਿੱਜੀ ਪੱਤਰ ਪ੍ਰੇਰਕ
Advertisement

ਰਾਏਕੋਟ, 23 ਦਸੰਬਰ

ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਲਾਲ ਝੰਡਾ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਪਿੰਡ ਤਲਵੰਡੀ ਰਾਏ ਵਿੱਚ ਮਨਰੇਗਾ ਕਾਮਿਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਪਿੰਡਾਂ ਵਿੱਚ ਉੱਭਰੀ ਧੜੇਬੰਦੀ ਦਾ ਖ਼ਮਿਆਜ਼ਾ ਗ਼ਰੀਬ ਮਨਰੇਗਾ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਦੇ ਕਈ ਹੇਠਲੇ ਪੱਧਰ ਦੇ ਆਗੂ ਪੰਚਾਇਤ ਚੋਣਾਂ ਵਿੱਚ ਤਾਂ ਚੰਗੀ ਕਾਰਗੁਜ਼ਾਰੀ ਨਹੀਂ ਦਿਖਾ ਸਕੇ ਪਰ ਹੁਣ ਉਹ ਬਦਲਾਖੋਰੀ ਤਹਿਤ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਵਿੱਚ ਅੜਿੱਕੇ ਡਾਹ ਰਹੇ ਹਨ।

Advertisement

ਮਜ਼ਦੂਰ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਬਲਾਕ ਵਿਕਾਸ ਅਧਿਕਾਰੀ ਸੱਤਾਧਾਰੀ ਧਿਰ ਦੀ ਕਠਪੁਤਲੀ ਵਾਂਗ ਕੰਮ ਕਰ ਰਹੇ ਹਨ। ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮਜ਼ਦੂਰਾਂ ਨੂੰ ਕੰਮ ਦੇਣ ਵਿੱਚ ਅੜਿੱਕੇ ਡਾਹੁਣ ਵਾਲੇ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਸੀਟੂ ਆਗੂਆਂ ਨੇ ਤਲਵੰਡੀ ਰਾਏ, ਰਾਜੋਆਣਾ ਖ਼ੁਰਦ, ਰਾਜੋਆਣਾ ਕਲਾਂ, ਬੱਸੀਆਂ, ਬੁਰਜ ਹਰੀ ਸਿੰਘ, ਰਾਮਗੜ੍ਹ ਸਿਵੀਆ, ਜੌਹਲਾਂ, ਨੱਥੋਵਾਲ, ਕਲਸੀਆਂ, ਲੋਹਟਬੱਦੀ ਸਮੇਤ ਕਰੀਬ ਦਰਜਨ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਅਤੇ ਰੈਲੀਆਂ ਕਰ ਕੇ 28 ਦਸੰਬਰ ਨੂੰ ਰਾਏਕੋਟ ਵਿੱਚ ਕੀਤੀ ਜਾਣ ਵਾਲੀ ਕਨਵੈੱਨਸ਼ਨ ਵਿੱਚ ਸ਼ਮੂਲੀਅਤ ਦਾ ਫ਼ੈਸਲਾ ਕੀਤਾ ਹੈ। ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਅਤੇ ਰੈਲੀਆਂ ਨੂੰ ਹੋਰਨਾਂ ਤੋਂ ਇਲਾਵਾ ਸੀਟੂ ਦੇ ਸੂਬਾ ਕਮੇਟੀ ਮੈਂਬਰ ਰਾਜਜਸਵੰਤ ਸਿੰਘ ਤਲਵੰਡੀ, ਤਹਿਸੀਲ ਪ੍ਰਧਾਨ ਰੁਲਦਾ ਸਿੰਘ ਗੋਬਿੰਦਗੜ੍ਹ, ਪ੍ਰਿਤਪਾਲ ਸਿੰਘ ਬਿੱਟਾ, ਕਰਮਜੀਤ ਸੰਨ੍ਹੀ, ਕਰਨੈਲ ਸਿੰਘ ਦੱਧਾਹੂਰ, ਦੀਪ ਸਿੰਘ ਬੁਰਜ ਹਕੀਮਾਂ ਨੇ ਵੀ ਸੰਬੋਧਨ ਕੀਤਾ।

\Bਕੈਪਸ਼ਨ\B\B: \B\B\B\Bਮਨਰੇਗਾ\B\B \B\Bਮਜ਼ਦੂਰਾਂ\B\B \B\Bਨੂੰ\B\B \B\Bਸੰਬੋਧਨ\B\B \B\Bਕਰਦੇ\B\B \B\Bਪ੍ਰਕਾਸ਼\B\B \B\Bਸਿੰਘ\B\B \B\Bਬਰ੍ਹਮੀ\B\B।\B\B \B\B-ਫੋਟੋ: \B\Bਗਿੱਲ\B

 

 

Advertisement