ਸਾਹਿਬਦੀਪ ਸਿੰਘ ਹੈੱਡ ਬੁਆਏ ਅਤੇ ਰੀਆ ਹੈੱਡ ਗਰਲ ਬਣੀ
ਧਾਰੀਵਾਲ, 1 ਜੂਨ
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿੱਚ ਵਿਦਿਆਰਥੀ ਕੌਂਸਲ ਦੀ ਚੋਣ ਕਰਵਾਈ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਗਗਨਜੀਤ ਕੌਰ ਦੀ ਰਹਿਨੁਮਾਈ ਹੇਠ ਇਸ ਚੋਣ ਵਿੱਚ ਹੈੱਡ ਬੁਆਏ ਸਾਹਿਬਦੀਪ ਸਿੰਘ ਅਤੇ ਹੈੱਡ ਗਰਲ ਰੀਆ ਚੁਣੇ ਗਏ, ਜਦਕਿ ਸਟੂਡੈਂਟ ਕੌਂਸਲ ਲੜਕੀ ਜਸਨਦੀਪ ਕੌਰ ਅਤੇ ਸਟੂਡੈਂਟ ਕੌਂਸਲ ਲੜਕਾ ਹਰਮਨਜੋਤ ਸਿੰਘ ਚੁਣੇ ਗਏ।
ਇਸੇ ਤਰ੍ਹਾਂ ਸਕੂਲ ਵਿੱਚ ਸਲਾਨਾ ਪੰਜ ਹਾਊਸਾਂ ਵਿੱਚ ਡਿਊਟੀ ਨਿਭਾਉਣ ਵਾਲਿਆਂ ਵਿੱਚ ਸਤਲੁਜ ਹਾਊਸ ਦੇ ਪ੍ਰਧਾਨ ਅਨਮੋਲਦੀਪ ਕੌਰ ਤੇ ਸੈਕਟਰੀ ਅਨਮੋਲ, ਰਾਵੀ ਹਾਊਸ ਦੇ ਪ੍ਰਧਾਨ ਸਹਿਜਪ੍ਰੀਤ ਕੌਰ ਤੇ ਸੈਕਟਰੀ ਰੋਹਿਤਪ੍ਰੀਤ ਸਿੰਘ, ਬਿਆਸ ਹਾਊਸ ਦੇ ਪ੍ਰਧਾਨ ਹਰਲੀਨ ਕੌਰ ਤੇ ਸੈਕਟਰੀ ਸਮਾਈਲ, ਜੇਹਲਮ ਹਾਊਸ ਦੇ ਪ੍ਰਧਾਨ ਜੈਸਮੀਨ ਤੇ ਸੈਕਟਰੀ ਚੇਤਨ, ਚਨਾਬ ਹਾਊਸ ਦੇ ਪ੍ਰਧਾਨ ਸਹਿਜਪ੍ਰੀਤ ਸਿੰਘ ਤੇ ਸੈਕਟਰੀ ਮਨਜੀਤ ਕੌਰ ਚੁਣੇ ਗਏ। ਇਸੇ ਤਰ੍ਹਾਂ ਸਪੋਰਟਸ ਵਿਭਾਗ ਦੇ ਸਪੋਰਟਸ ਪ੍ਰਧਾਨ ਅਮਨਬੀਰ ਸਿੰਘ, ਸਪੋਰਟਸ ਸੈਕਟਰੀ ਚਰਨਜੀਤ ਕੌਰ ਚੁਣੇ ਗਏ।
ਇਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਗਗਨਜੀਤ ਕੌਰ ਕੌਰ ਦੁਆਰਾ ਸਹੁੰ ਚੁਕਾਈ ਗਈ ਕਿ ਵਿਦਿਆਰਥੀ ਸਕੂਲ ਦੁਆਰਾ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਜਿਵੇਂ ਕਿ ਅਨੁਸਾਸ਼ਨ ਕਾਇਮ ਰੱਖਣਾ ਅਤੇ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਨਾ, ਸਹੀ ਅਤੇ ਨਿਰਪੱਖ ਢੰਗ ਨਾਲ ਜਿੰਮੇਵਾਰੀਆਂ ਨਿਭਾਉਣ ਲਈ ਵਚਨਬੱਧ ਰਹਿਣ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਸੋਹਲ (ਐਡਵੋਕੇਟ), ਸੈਕਟਰੀ ਕੁਲਦੀਪ ਸਿੰਘ ਪਟਵਾਰੀ, ਗੁਰਜੀਤ ਸਿੰਘ ਲੇਹਲ ਤੇ ਕੁਲਦੀਪ ਸਿੰਘ ਸੋਹਲ ਨੇ ਵਿਦਿਆਰਥੀ ਕੌਂਸਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਜਿੰਮੇਵਾਰੀਆਂ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।