ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਮੁਕਾਬਲੇ
ਸੰਗਰੂਰ, 28 ਦਸੰਬਰ
ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਵੱਲੋਂ ਪਿੰਡ ਫਤਿਹਗੜ੍ਹ ਛੰਨਾਂ ਦੇ ਗੁਰਦੁਆਰਾ ਅਬਚਲ ਨਗਰ ਸਾਹਿਬ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ। ਅਜਮੇਰ ਸਿੰਘ, ਸੁਖਵੀਰ ਸਿੰਘ, ਗੁਰਵਿੰਦਰ ਸਿੰਘ, ਮਿੱਠਾ ਸਿੰਘ, ਵਿਸਾਖਾ ਸਿੰਘ ਦੀ ਦੇਖ ਰੇਖ ਹੇਠ ਹੋਏ ਮੁਕਾਬਲਿਆਂ ਧੂਰੀ, ਧੂਰਾ, ਸ਼ੇਰਪੁਰ, ਲੱਡਾ, ਅਕੋਈ ਸਾਹਿਬ, ਸਾਰੋਂ ਅਤੇ ਸੰਗਰੂਰ ਦੇ ਵੱਖ ਵੱਖ ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਦੇ ਜੂਨੀਅਰ ਗਰੁੱਪ ਵਿੱਚੋਂ ਰੋਹਿਤ ਸਿੰਘ ਸਰਕਾਰੀ ਮਿਡਲ ਸਕੂਲ ਦੇਹਕਲਾਂ, ਪ੍ਰਭਵੀਰ ਸਿੰਘ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਅਤੇ ਅਵਨੀਤ ਸਿੰਘ ਰੌਬਿਨ ਮਾਡਲ ਸਕੂਲ ਧੂਰੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦੋਂ ਕਿ ਗੁਰਜੋਤ ਸਿੰਘ ਦੇਹਕਲਾਂ ਤੇ ਪੁਸ਼ਪਿੰਦਰ ਸਿੰਘ ਫਤਿਹਗੜ੍ਹ ਛੰਨਾ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤਾ।
ਸੀਨੀਅਰ ਗਰੁੱਪ ਵਿੱਚੋਂ ਪ੍ਰਿਆਂਸ਼ੂ ਵਰਮਾ ਸਰਕਾਰੀ ਸਕੂਲ ਸ਼ੇਰਪੁਰ, ਪਰਵਿੰਦਰ ਸਿੰਘ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਅਤੇ ਪ੍ਰਭਜੋਤ ਸਿੰਘ ਸਰਕਾਰੀ ਸਕੂਲ ਸ਼ੇਰਪੁਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ ਜਦੋਂ ਕਿ ਜਸ਼ਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਰੋਂ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤਾ। ਦੁਮਾਲਾ ਸਜਾਉਣ ਮੁਕਾਬਲੇ ਵਿੱਚ ਸਿਮਰਨ ਕੌਰ ਤੇ ਕਰਨਪ੍ਰੀਤ ਕੌਰ ਫਾਰਚੂਨ ਕਾਨਵੈਂਟ ਸਕੂਲ ਅਕੋਈ ਸਾਹਿਬ ਅਤੇ ਹਰਮੀਤ ਕੌਰ ਕਿੰਗਜ਼ ਵਿਊ ਪਬਲਿਕ ਸਕੂਲ ਧੂਰੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ ਜਦੋਂ ਕਿ ਜਸ਼ਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਗਵਾਲ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤਾ।