ਸਾਹਿਤ ਸਿਰਜਣਾ ਮੰਚ ਵੱਲੋਂ ਸਾਹਿਤਕ ਸਮਾਗਮ
05:53 AM May 19, 2025 IST
ਭਵਾਨੀਗੜ੍ਹ: ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ) ਭਵਾਨੀਗੜ੍ਹ ਵਿੱਚ ਮਈ ਦਿਵਸ ਨੂੰ ਸਮਰਪਿਤ ਅਨੋਖ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਗੁਰਮੁਖ ਸਿੰਘ ਦਿਲਬਰ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਕਵੀ ਦਰਬਾਰ ਦੌਰਾਨ ਬਹਾਦਰ ਸਿੰਘ ਧੌਲਾ, ਬੱਲੀ ਬਲਜਿੰਦਰ ਈਲਵਾਲ, ਸਰਬਜੀਤ ਸੰਗਰੂਰਵੀ, ਗੁਰੀ ਚੰਦੜ, ਅਭਿਜੀਤ, ਹਰਵੀਰ ਸਿੰਘ ਬਾਗੀ, ਪਵਨ ਕੁਮਾਰ ਹੋਸੀ, ਬਲਜੀਤ ਸਿੰਘ ਬਾਂਸਲ, ਉਮੇਸ਼ ਘਈ, ਗੁਰਸੇਵਕ ਸਿੰਘ ਰਾਜਪੁਰਾ, ਰਾਜਵਿੰਦਰ ਸਿੰਘ ਨਦਾਮਪੁਰ ਅਤੇ ਬਾਲ ਪਾਠਕ ਗੁਰਮਨ ਸਿੰਘ ਰਾਜਪੁਰਾ ਨੇ ਆਪਣੀਆਂ ਉੱਚ ਪਾਏ ਦੀਆਂ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਗੁਰਜੰਟ ਬੀਂਬੜ ਵੱਲੋਂ ਕੀਤਾ ਗਿਆ। ਅਖੀਰ ਵਿੱਚ ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਖਨੌਰੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement