ਸਾਹਿਤ ਸਭਾ ਸਾਂਝੀ ਸੱਥ ਦੀ ਇੱਕਤਰਤਾ ਮਾਂ ਦਿਵਸ ਨੂੰ ਸਮਰਪਿਤ
ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਮਈ
ਨੇੜਲੇ ਪਿੰਡ ਮਹਿੰਦੀਪੁਰ ਵਿੱਚ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੀ ਮਾਸਿਕ ਇੱਕਤਰਤਾ ਅਵਤਾਰ ਸਿੰਘ ਉਟਾਲਾ ਦੀ ਅਗਵਾਈ ਹੇਠਾਂ ਹੋਈ। ਅੱਜ ਦੀ ਇੱਕਤਰਤਾ ਨੰਬਰਦਾਰ ਮਾਤਾ ਜਗਜੀਤ ਕੌਰ ਨੂੰ ਸਨਮਾਨਿਤ ਕਰਕੇ ਮਾਂ ਦਿਵਸ ਨੂੰ ਸਮਰਪਿਤ ਕੀਤੀ ਗਈ। ਰਚਨਾਵਾਂ ਦੇ ਦੌਰ ਵਿਚ ਸੁਖਵਿੰਦਰ ਸਿੰਘ ਬਿੱਟੂ ਖੰਨਾ ਵਾਲਾ, ਹਰਬੰਸ ਸਿੰਘ, ਬਾਵਾ ਹੋਲੀਆ, ਮਨਦੀਪ ਮਾਣਕੀ, ਨਰੇਸ਼ ਨਿਮਾਣਾ, ਰਹਿਮਾਨ ਖਾਨ, ਵਿਰਕ ਬਲਵੰਤ, ਇੰਦਰ ਬੱਲ, ਜਗਦੇਵ ਸਿੰਘ, ਜਗਤਾਰ ਸਿੰਘ, ਗੁਰਸੇਵਕ ਸਿੰਘ ਢਿੱਲੋਂ, ਨਰਿੰਦਰ ਮਣਕੂ, ਲਾਲ ਸਿੰਘ, ਪ੍ਰਦੀਪ ਸਿੰਘ, ਗੁਰੀ ਤੁਰਮਰੀ, ਕਿਰਨਦੀਪ ਸਿੰਘ ਕੁਲਾਰ ਤੇ ਅਵਤਾਰ ਸਿੰਘ ਉਟਾਲਾਂ ਨੇ ਰਚਨਾਵਾਂ ਪੇਸ਼ ਕੀਤੀਆਂ। ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਹੋਈ ਬਹਿਸ ਵਿਚ ਵੱਖ ਵੱਖ ਸਾਹਿਤਕਾਰਾਂ ਨੇ ਉਸਾਰੂ ਟਿੱਪਣੀਆਂ ਕੀਤੀਆਂ।
ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਮਾਂ ਦਿਵਸ ਸਬੰਧੀ ਆਪਣੇ ਭਾਸ਼ਨ ਵਿਚ ਮਾਂ ਦੀ ਮਹੱਤਤਾ ਅਤੇ ਮਾਂ ਦੇ ਮੋਹ ਭਿੱਜੇ ਪਿਆਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਵਿਚ ਸਭਾ ਵੱਲੋਂ ਮਾਤਾ ਜਗਜੀਤ ਕੌਰ ਨੂੰ ਸੁਰਿੰਦਰ ਰਾਮਪੁਰੀ, ਗੁਰਸੇਵਕ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਸਨਮਾਨਿਤ ਕੀਤਾ ਗਿਆ। ਸਭਾ ਦੀ ਕਾਰਵਾਈ ਗੁਰਪ੍ਰੀਤ ਸਿੰਘ ਗੁਰ ਨੇ ਬਾਖੂਬੀ ਨਿਭਾਈ। ਇਸ ਮੌਕ ਫਤਹਿ ਸਿੰਘ, ਸਰਪੰਚ ਸੁਰਜੀਤ ਸਿੰਘ, ਹਰਦੀਪ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।