‘ਸਾਹਿਤਨਮਾ’ ਦਾ ਕਾਵਿ-ਵਿਸ਼ੇਸ਼ ਅੰਕ ਰਿਲੀਜ਼
05:55 AM May 24, 2025 IST
ਪਟਿਆਲਾ: ਪੰਜਾਬੀ ਯੂਨੀਵਰਸਿਟੀ ਕੈਂਪਸ ’ਚ ਸਥਿਤ ਵਰਲਡ ਪੰਜਾਬੀ ਸੈਂਟਰ ਵਿੱਚ ਖੋਜਾਰਥੀ ਵਿਚਾਰ ਮੰਚ ਵੱਲੋਂ ਪ੍ਰਕਾਸ਼ਿਤ ‘ਸਾਹਿਤਨਾਮਾ’ ਪਤ੍ਰਿਕਾ ਦੇ ਕਾਵਿ-ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਅਤੇ ਪ੍ਰਸਿੱਧ ਕਵੀ ਦਰਸ਼ਨ ਬੁੱਟਰ ਨੇ ਸ਼ਿਰਕਤ ਕੀਤੀ। ਡਾਇਰੈਕਟਰ ਵਰਲਡ ਪੰਜਾਬੀ ਸੈਂਟ ਡਾ. ਭੀਮ ਇੰਦਰ ਸਿੰਘ ਵੱਲੋਂ ਸੁਆਗਤੀ ਸ਼ਬਦ ਆਖੇ ਗਏ। ਦਰਸ਼ਨ ਬੁੱਟਰ ਨੇ ਕਿਹਾ ਕਿ ਨੌਜਵਾਨ ਕਵੀਆਂ ਵਲੋਂ ਤਿਆਰ ਕੀਤੇ ਗਏ ਮੈਗਜ਼ੀਨ ਵਿੱਚ ਸ਼ਾਮਲ ਰਚਨਾਵਾਂ ਕਾਫ਼ੀ ਉੱਚ-ਪੱਧਰੀਆਂ ਹਨ। ਇਸ ਪਤ੍ਰਿਕਾ ਵਿੱਚ ਸ਼ਾਮਿਲ ਕਵੀ ਭਵਿੱਖ ਦੇ ਵੱਡੇ ਸਾਹਿਤਕਾਰ ਹੋਣਗੇ। ਇਸ ਮੌਕੇ ਡਾ. ਵੀਰਪਾਲ ਕੌਰ ਨੇ ਖੋਜਾਰਥੀਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਪੰਜਾਬੀ ਦੇ ਪ੍ਰਸਿੱਧ ਕਵੀ ਅਵਤਾਰਜੀਤ ਨੇ ਇਸ ਮੈਗਜ਼ੀਨ ਵਿਚਲੀਆਂ ਕਵਿਤਾਵਾਂ ਨੂੰ ਵਿਦਿਆਰਥੀ ਮਨਾਂ ਦੀ ਤਰਜ਼ਮਾਨੀ ਕਰਦੀਆਂ ਕਵਿਤਾਵਾਂ ਕਿਹਾ। ਇਸ ਮੌਕੇ ਪੰਜਾਬੀ ਕਵੀ ਜੰਗ ਸਿੰਘ ਫੱਟੜ ਨੇ ਵੀ ਵਿਚਾਰ ਪੇਸ਼ ਕੀਤੇ।-ਖੇਤਰੀ ਪ੍ਰਤੀਨਿਧ
Advertisement
Advertisement
Advertisement