For the best experience, open
https://m.punjabitribuneonline.com
on your mobile browser.
Advertisement

ਸਾਹਿਤਕ ਰਸਾਲੇ ‘ਨਕਸ਼’ ਦਾ ਯੁਵਾ ਸਾਹਿਤਕ ਅੰਕ ਲੋਕ ਅਰਪਣ

06:20 AM Aug 01, 2023 IST
ਸਾਹਿਤਕ ਰਸਾਲੇ ‘ਨਕਸ਼’ ਦਾ ਯੁਵਾ ਸਾਹਿਤਕ ਅੰਕ ਲੋਕ ਅਰਪਣ
ਸਾਹਿਤਕ ਰਸਾਲਾ ‘ਨਕਸ਼’ ਦਾ ਯੁਵਾ ਸਾਹਿਤਕ ਅੰਕ ਲੋਕ ਅਰਪਣ ਕਰਦੇ ਡਾ. ਸੁਰਜੀਤ ਪਾਤਰ ਤੇ ਹੋਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਜੁਲਾਈ
ਅੰਤਰ-ਰਾਸ਼ਟਰੀ ਪੰਜਾਬੀ ਸਾਹਿਤਕ ਮੈਗਜ਼ੀਨ ਨਕਸ਼ ਦੇ ਇੱਕ ਸਾਲ ਮੁਕੰਮਲ ਹੋਣ ’ਤੇ ਵਿਸ਼ੇਸ਼ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੈਗਜ਼ੀਨ ਦਾ ਤਾਜ਼ਾ ਅੰਕ ਯੁਵਾ ਸਾਹਿਤ ਨੂੰ ਸਮਰਪਿਤ ਕੀਤਾ ਗਿਆ। ਇਸ ਨੂੰ ਲੋਕ ਅਰਪਣ ਕਰਨ ਮੌਕੇ ਨਵੀਂ ਪੀੜ੍ਹੀ ਦੇ ਕਵੀਆਂ ਨੇ ਆਪੋ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਦੇ ਰੰਗ ਵੀ ਬਿਖੇਰੇ। ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਤੇ ਡਾ. ਲਖਵਿੰਦਰ ਜੌਹਲ ਹੁਰਾਂ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਜਸਵੰਤ ਜ਼ਫ਼ਰ, ਤ੍ਰੈਲੋਚਨ ਲੋਚੀ ਤੇ ਕੁਲਦੀਪ ਸਿੰਘ ਬੇਦੀ ਹਾਜ਼ਰ ਹੋਏ । ਇਸ ਮੌਕੇ ਸੁਰਜੀਤ ਪਾਤਰ ਤੇ ਡਾ. ਲਖਵਿੰਦਰ ਜੌਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਸ ਮੈਗਜ਼ੀਨ ਦੀ ਸੰਪਾਦਕ ਸੋਨੀਆ ਮਨਜਿੰਦਰ (ਕੈਨੇਡਾ) ਤੇ ਉਸ ਦੀ ਪੂਰੀ ਟੀਮ ਨੂੰ ਇਸ ਉਪਰਾਲੇ ਲਈ ਮੁਬਾਰਕਬਾਦ ਦਿੱਤੀ। ਜਸਵੰਤ ਜ਼ਫ਼ਰ ਤੇ ਤ੍ਰੈਲੋਚਨ ਲੋਚੀ ਨੇ ਵੀ ਨਕਸ਼ ਟੀਮ ਦੇ ‌ਇਸ ਯਤਨ ‘ਤੇ ਖੁਸ਼ੀ ਜ਼ਾਹਿਰ ਕੀਤੀ ਤੇ ਆਪਣੀਆਂ ਕਵਿਤਾਵਾਂ ਨਾਲ ਵੀ ਸਰੋਤਿਆਂ ਨਾਲ ਸਾਂਝ ਪਾਈ। ਇਸ ਮੌਕੇ ਹੋਏ ਸ਼ਾਨਦਾਰ ਕਵੀ ਦਰਬਾਰ ਵਿੱਚ ਅਨੀ ਕਾਠਗੜ, ਹਰਮਨ, ਰਣਧੀਰ, ਗੁਰਜੰਟ ਰਾਜੇਆਣਾ, ਰੂਹੀ ਸਿੰਘ, ਮਨਦੀਪ, ਗੁਰਵਿੰਦਰ ਗੋਸਲ, ਰਾਜਬੀਰ ਮੱਤਾ, ਗੁਰਪਾਲ ਬਿਲਾਵਲ, ਤਲਵਿੰਦਰ ਸ਼ੇਰਗਿੱਲ, ਜਗਮੀਤ ਹਰਫ਼, ਜਗਮੀਤ ਮੀਤ, ਜੋਬਨਪ੍ਰੀਤ, ਸੀ ਰਾਜ਼ੀ, ਸਤਨਾਮ ਸਾਦਿਕ, ਲਵਪ੍ਰੀਤ, ਗੁਰਵਿੰਦਰ, ਰਾਣੀ ਸ਼ਰਮਾ ‌, ਹਰਿੰਦਰ ਫ਼ਿਰਾਕ , ਕਰਨਜੀਤ ਦਰਬਾਰ ਨੇ ਆਪੋ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ। ਯੁਵਾ ਸਾਹਿਤ ਪੁਰਸਕਾਰ ਨੌਜਵਾਨ ਕਵੀ ਰਾਜਬੀਰ ਮੱਤਾ ਦਿੱਤਾ ਗਿਆ। ਗੁਰਜੰਟ ਰਾਜੇਆਣਾ ਤੇ ਰੂਹੀ ਸਿੰਘ ਨੇ ਇਸ ਪੂਰੇ ਸਮਾਗਮ ਦੀ ਮੰਚ ਸੰਚਾਲਨਾ ਬਾਖ਼ੂਬੀ ਨਿਭਾਈ।

Advertisement

Advertisement
Author Image

sukhwinder singh

View all posts

Advertisement
Advertisement
×