ਸਾਹਿਤਕ ਮੰਚ ਵੱਲੋਂ ਕਵੀ ਦਰਬਾਰ
05:33 AM May 22, 2025 IST
ਲਹਿਰਾਗਾਗਾ: ਸਾਹਿਤਕ ਮੰਚ ਲਹਿਰਾਗਾਗਾ ਵੱਲੋਂ ਪੈਨਸ਼ਨਰਜ਼ ਹੋਮ ਵਿੱਚ ਸਾਹਿਤਕ ਮਿਲਣੀ ਅਤੇ ਕਵੀ ਦਰਬਾਰ ਕਰਵਇਆ ਗਿਆ। ਇਸ ਦੌਰਾਨ ਮੰਚ ਦੇ ਮੈਂਬਰਾਂ ਨੇ ਕਈ ਪੁਸਤਕਾਂ ’ਤੇ ਚਰਚਾ ਕੀਤੀ। ਮਾਸਟਰ ਰਤਨਪਾਲ ਡੂਡੀਆਂ ਨੇ ਲੇਖਕ ਜਸਵੀਰ ਭੁੱਲਰ ਦੇ ਨਾਵਲ ‘ਖਿੱਦੋ’ ਅਤੇ ਉਨ੍ਹਾਂ ਦੀ ਹੀ ਵਾਰਤਕ ਦੀ ਪੁਸਤਕ ‘ਕਾਗਜ਼ ਉੱਤੇ ਲਿਖੀ ਮੁਹੱਬਤ’ ’ਤੇ ਚਰਚਾ ਕਰਦਿਆਂ ਇਨ੍ਹਾਂ ਪੁਸਤਕਾਂ ਨੂੂੰ ਪੜ੍ਹਨ ਦੀ ਅਪੀਲ ਕੀਤੀ। ਲੇਖਕ ਰਣਜੀਤ ਲਹਿਰਾ ਨੇ ਕਹਾਣੀਕਾਰ ਅਜਮੇਰ ਸਿੱਧੂ ਦੇ ਚੌਥੇ ਕਹਾਣੀ ਸੰਗ੍ਰਿਹ ‘ਰੰਗ ਦੀ ਬਾਜ਼ੀ’ ਬਾਰੇ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਜਗਦੀਪ ਰੂਬੀ, ਧਰਮਾ ਹਰਿਆਊ, ਜਗਵੀਰ ਸਿੰਘ ਗਾਗਾ, ਖ਼ੁਸ਼ਪ੍ਰੀਤ ਹਰੀਗੜ੍ਹ, ਡਾ. ਸੁਖਜਿੰਦਰ ਲਾਲੀ, ਸਤਨਾਮ ਸਿੰਘ ਹਰਿਆਊ ਅਤੇ ਸਵਰਨ ਸਿੰਘ ਹਰਿਆਊ ਨੇ ਆਪਣੀਆਂ ਕਾਵਿ ਰਚਨਾਵਾਂ ਨਾਲ ਰੰਗ ਬੰਨ੍ਹਿਆ। ਇਸ ਮੌਕੇ ਮਾਸਟਰ ਭਗਵਾਨ ਦਾਸ, ਬਲਦੇਵ ਚੀਮਾ ਤੇ ਜੋਰਾ ਸਿੰਘ ਗਾਗਾ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement