ਸਾਹਿਤਕ ਮੰਚ ਭਗਤਾ ਵੱਲੋਂ ਰੂ-ਬ-ਰੂ ਸਮਾਗਮ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 2 ਦਸੰਬਰ
ਸਾਹਿਤਕ ਮੰਚ ਭਗਤਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭਗਤਾ ਵਿੱਚ ਪੰਜਾਬੀ ਸਾਹਿਤਕਾਰ ਡਾ. ਲਾਭ ਸਿੰਘ ਖੀਵਾ ਦਾ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਤੇ ਸਰਪ੍ਰਸਤ ਬਲੌਰ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ।
ਇਸ ਮੌਕੇ ਭਾਰਤੀ ਸਾਹਿਤ ਅਕਾਦਮੀ ਦੇ ਸਲਾਹਕਾਰ ਮੈਂਬਰ ਜਸਪਾਲ ਮਾਨਖੇੜਾ, ਕਾਮਰੇਡ ਜਰਨੈਲ ਭਾਈ ਰੂਪਾ, ਰਣਵੀਰ ਰਾਣਾ, ਹਰਬੰਸ ਸਿੰਘ ਬਰਾੜ, ਗੁਰਦਰਸ਼ਨ ਲੁੱਧੜ ਤੇ ਰਾਜਵਿੰਦਰ ਰੌਂਤਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਨੇ ਡਾ. ਖੀਵਾ ਦੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਇਆ। ਸਾਹਿਤਕ ਮੰਚ ਵੱਲੋਂ ਡਾ. ਖੀਵਾ ਤੇ ਉਨ੍ਹਾਂ ਦੀ ਧਰਮ ਪਤਨੀ ਸੱਚਪ੍ਰੀਤ ਕੌਰ ਖੀਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮੀਤ ਪ੍ਰਧਾਨ ਹੰਸ ਸਿੰਘ ਸੋਹੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਨਛੱਤਰ ਸਿੰਘ ਸਿੱਧੂ, ਰਜਿੰਦਰ ਕੌਰ, ਨਰਿੰਦਰ ਨਥਾਣਾ, ਗੁਲਜਾਰ ਸਿੰਘ, ਸਰਬਪਾਲ ਸ਼ਰਮਾ, ਮਾਸਟਰ ਸੁਰਜੀਤ ਸਿੰਘ, ਰਣਜੋਧ ਭਗਤਾ, ਹਰਜੀਤ ਨਾਥਪੁਰਾ, ਹੈਪੀ ਭਗਤਾ, ਸਰਬਪਾਲ ਸ਼ਰਮਾ, ਜੋਰਾ ਸਿੰਘ, ਨਵਜੋਤ ਰਾਣਾ, ਸੀਰਾ ਰੋਂਤਾ ਗਰੇਵਾਲ, ਅਮਰਜੀਤ ਸਿੰਘ ਤੇ ਸਿਕੰਦਰਦੀਪ ਰੂਬਲ ਹਾਜ਼ਰ ਸਨ।