ਸਾਲ 2022 ’ਚ ਏਡਜ਼ ਕਾਰਨ ਹੋਈਆਂ ਛੇ ਲੱਖ ਤੋਂ ਵੱਧ ਮੌਤਾਂ
08:11 AM Dec 01, 2023 IST
Advertisement
ਨਵੀਂ ਦਿੱਲੀ, 30 ਨਵੰਬਰ
ਵਿਸ਼ਵ ਏਡਜ਼ ਦਿਵਸ ਦੇ ਮੌਕੇ ’ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਦੱਖਣ-ਪੂਰਬੀ ਏਸ਼ੀਆ ਖੇਤਰ ਅਤੇ ਦੁਨੀਆ ਭਰ ਦੇ ਮੈਂਬਰ ਦੇਸ਼ਾਂ, ਭਾਈਵਾਲਾਂ ਅਤੇ ਭਾਈਚਾਰਿਆਂ ਨੂੰ 2030 ਤੱਕ ਏਡਜ਼ ਨੂੰ ਖ਼ਤਮ ਕਰਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਦਾ ਸੱਦਾ ਦਿੱਤਾ ਹੈ। ਇਹ ਦਿਹਾੜਾ ਦੁਨੀਆ ਭਰ ਵਿੱਚ ਪਹਿਲੀ ਦਸੰਬਰ ਨੂੰ ਮਨਾਇਆ ਜਾਂਦਾ ਹੈ। ਦੱਖਣ-ਪੂਰਬੀ ਏਸ਼ੀਆ ਲਈ ਡਬਲਯੂਐੱਚਓ ਦੀ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਦੁਨੀਆ ਭਰ ਵਿੱਚ 3.9 ਕਰੋੜ ਲੋਕ ਐੱਚਆਈਵੀ ਹਨ। ਸਾਲ 2022 ਵਿੱਚ 13 ਲੱਖ ਲੋਕ ਐੱਚਆਈਵੀ ਨਾਲ ਪੀੜਤ ਹੋਏ ਅਤੇ ਏਡਜ਼ ਨਾਲ ਸਬੰਧਤ ਕਾਰਨਾਂ ਕਰ ਕੇ 6,30,000 ਦੀ ਮੌਤ ਹੋਈ। ਦੱਖਣ-ਪੂਰਬੀ ਏਸ਼ੀਆ ਖੇਤਰ ਵਿੱਚ 39 ਲੱਖ ਲੋਕ ਐੱਚਆਈਵੀ ਪੀੜਤ ਹਨ, ਜੋ ਦੁਨੀਆ ਭਰ ਵਿੱਚ ਇਸ ਬਿਮਾਰੀ ਤੋਂ ਪੀੜਤ ਲੋਕਾਂ ਦਾ 10 ਫ਼ੀਸਦ ਹੈ। -ਪੀਟੀਆਈ
Advertisement
Advertisement
Advertisement