ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਰਿਆਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦਾ ਸੱਦਾ

05:30 AM May 10, 2025 IST
featuredImage featuredImage
ਭੁਨਰਹੇੜੀ ਵਿੱਚ ਬਾਪੂ ਤਰਸੇਮ ਸਿੰਘ, ਸੁਰਜੀਤ ਸਿੰਘ ਰੱਖੜਾ ਅਤੇ ਬੂਟਾ ਸਿੰਘ ਸ਼ਾਦੀਪੁਰ ਗੱਲਬਾਤ ਕਰਦੇ ਹੋਏ। -ਫੋਟੋ: ਨੌਗਾਵਾਂ
ਪੱਤਰ ਪ੍ਰੇਰਕ
Advertisement

ਦੇਵੀਗੜ੍ਹ, 9 ਮਈ

ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਮੁੱਖ ਦਫ਼ਤਰ ਭੁਨਰਹੇੜੀ ਵਿੱਚ ਅੱਜ ਬਾਪੂ ਤਰਸੇਮ ਸਿੰਘ ਪਿਤਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਅਤੇ ਉਨ੍ਹਾਂ ਦੀ ਟੀਮ ਨੇ ਸਵਾਗਤ ਕੀਤਾ। ਧਾਰਮਿਕ ਸਮਾਗਮ ਤੋਂ ਪਰਤਦਿਆਂ ਭਾਰਤੀ ਯੂਨੀਅਨ ਸ਼ਾਦੀਪੁਰ ਦੇ ਮੁੱਖ ਦਫਤਰ ਭੁਨਰਹੇੜੀ ਰੁਕੇ ਆਗੂਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਅੰਦਰ ਏਕੇ ਦੀ ਲੋੜ ਹੈ ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ ਚਾਹੇ ਰਾਜਨੀਤਿਕ ਜਥੇਬੰਦੀਆਂ ਹੋਣ। ਸਾਰਿਆਂ ਨੂੰ ਇੱਕ ਮੰਚ ’ਤੇ ਇਕੱਠੇ ਹੋ ਕੇ ਪੰਜਾਬ ਅਤੇ ਪੰਜਾਬੀਅਤ ਵਾਸਤੇ ਲੜਨਾ ਚਾਹੀਦਾ ਹੈ। ਇਸ ਮੌਕੇ ਕੈਪਟਨ ਮੇਜਰ ਸਿੰਘ, ਕ੍ਰਿਪਾਲ ਸਿੰਘ ਸਨੌਰ, ਭੁਪਿੰਦਰ ਸਿੰਘ ਮਸੀਂਗਣ ਸੀਨੀਅਰ ਆਗੂ ਵਾਰਿਸ ਪੰਜਾਬ ਦੇ, ਜਸਬੀਰ ਸਿੰਘ ਲਲੀਨਾ, ਨੇਤਰ ਸਿੰਘ ਬੋਲੜੀ, ਸੋਨਾ, ਸੋਨੀ ਸਿੰਘ, ਹਰਭਿੰਦਰ ਸਿੰਘ, ਸਰਬਜੀਤ ਸਿੰਘ ਘੜਾਮ, ਮਨਪ੍ਰੀਤ ਸਿੰਘ ਬਲਾਕ ਘਨੌਰ ਪ੍ਰਧਾਨ ਬੀਕੇਯੂ ਸ਼ਾਦੀਪੁਰ, ਦੀਪ ਸਿੰਘ ਮਰਦਾਂਪੁਰ, ਜਸਪਾਲ ਸਿੰਘ ਪਪਰਾਲਾ, ਜਸਵਿੰਦਰ ਸਿੰਘ, ਦਿਲਬਾਗ ਸਿੰਘ ਸ਼ਾਦੀਪੁਰ, ਮੋਹਣੀ ਭਾਂਖਰ ਹਾਜ਼ਰ ਸਨ।

Advertisement

Advertisement