ਸਾਬਕਾ ਪ੍ਰਿੰਸੀਪਲ ਵਰਿੰਦਰ ਕੌਰ ਦਾ ਸਨਮਾਨ
ਪੱਤਰ ਪ੍ਰੇਰਕ
ਯਮੁਨਾਨਗਰ, 28 ਮਈ
ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੀ ਸਾਬਕਾ ਪ੍ਰਿੰਸੀਪਲ, ਡਾ. ਵਰਿੰਦਰ ਕੌਰ ਨੂੰ ਨਿਆਂ ਪ੍ਰਣਾਲੀ ਦੇ ਢਿੱਲੇ ਸਿਸਟਮ ਦੇ ਚਲਦਿਆਂ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ 11 ਸਾਲਾਂ ਦਾ ਲੰਮਾ ਸਮਾਂ ਲੱਗਿਆ। ਪੀੜਤਾ ਦੇ ਸੰਘਰਸ਼ ਦਾ ਅੰਤ ਚੰਗਾ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਆਪਣੀ ਸੇਵਾਕਾਲ ਨਾਲ ਜੁੜੇ ਸਾਰੇ ਲਾਭ ਪ੍ਰਾਪਤ ਹੋਏ ਹਨ। ਉਨ੍ਹਾਂ ਦੀ ਇਸ ਜਿੱਤ ਦੀ ਖੁਸ਼ੀ ਵਿੱਚ ਕਾਲਜ ਦੇ ਸੇਵਾਮੁਕਤ ਪ੍ਰੋਫੈਸਰਾਂ, ਵੱਖ ਵੱਖ ਕਾਲਜਾਂ ਦੇ ਸਾਬਕਾ ਪ੍ਰਿੰਸੀਪਲਾਂ ਨੇ ਉਨ੍ਹਾਂ ਦੇ ਸਨਮਾਨ ਵਿੱਚ ਸਮਾਗਮ ਅਤੇ ਪਾਰਟੀ ਕੀਤੀ। ਗੁਰੂ ਨਾਨਕ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ, ਇੰਦਰਾ ਗਾਂਧੀ ਨੈਸ਼ਨਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਹਰੀਪ੍ਰਕਾਸ਼ ਸ਼ਰਮਾ ਨੇ ਉਨ੍ਹਾਂ ਦੇ ਸੰਘਰਸ਼ ਮਈ ਜੀਵਨ, ਅਣਥੱਕ ਯਤਨਾਂ ਅਤੇ ਆਪਣੇ ਕੰਮ ਪ੍ਰਤੀ ਲਗਨ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਵੇਂ ਦੇਰ ਨਾਲ ਹੀ ਸਹੀ ਪਰ ਉਨ੍ਹਾਂ ਨੂੰ ਨਿਆਂ ਮਿਲਿਆ ਹੈ। ਡਾ. ਵਰਿੰਦਰ ਕੌਰ ਨੇ ਜਿੱਤ ਦਾ ਸਿਹਰਾ ਆਪਣੇ ਜੀਵਨ ਸਾਥੀ ਡਾ. ਰਾਜਬੀਰ ਸਿੰਘ ਗੁਲੀਆ ਨੂੰ ਦਿੰਦੇ ਹੋਏ ਕਿਹਾ ਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਵਾਲੇ ਇਸ ਲੰਬੇ ਸਮੇਂ ਵਿੱਚ ਉਨ੍ਹਾਂ ਦੇ ਹਲੀਮੀ ਭਰੇ ਸੁਭਾਅ ਦੇ ਕਾਰਨ ਹੀ ਇਹ ਸਕਾਰਾਤਮਕ ਨਤੀਜੇ ਪ੍ਰਾਪਤ ਹੋਏ ਹਨ । ਪੰਜਾਬੀ ਸਾਹਿਤ ਅਕਾਦਮੀ ਦੇ ਉਪ ਪ੍ਰਧਾਨ ਡਾ. ਨਰਿੰਦਰ ਸਿੰਘ ਵਿਰਕ, ਡਾ. ਪੀਕੇ ਮਲਿਕ, ਡਾ. ਰਵੀ ਕਪੂਰ, ਡਾ. ਪੀਸੀ ਭਾਰਦਵਾਜ਼, ਡਾ. ਅੰਮ੍ਰਿਤਾ ਪ੍ਰੀਤਮ, ਡਾ. ਵਿਜੇ ਸ਼ਰਮਾ, ਡਾ. ਇੰਦਰਾ ਕਪੂਰ, ਡਾ. ਗੁਰੂਸ਼ਰਨ ਸਿੰਘ, ਡਾ. ਆਰ.ਪੀ. ਸਿੰਘ, ਡਾ. ਬੋਧਰਾਜ, ਡਾ. ਐੱਮਪੀ ਅਗਰਵਾਲ, ਡਾ. ਰੰਜਨਾ ਮਲਿਕ, ਡਾ. ਕੁਲਬੀਰ ਕੌਰ ਨੇ ਸਮਾਗਮ ਵਿੱਚ ਡਾ. ਵਰਿੰਦਰ ਕੌਰ ਦੇ ਸੇਵਾ ਕਾਲ ਦੌਰਾਨ ਕੀਤੀਆਂ ਪ੍ਰਬੰਧਕੀ ਪ੍ਰਾਪਤੀਆਂ ਦਾ ਵਰਣਨ ਕਰਦਿਆਂ ਆਪਣੇ ਅੰਦਰ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।