ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਬਕਾ ਨੇਵੀ ਫੌਜੀ ਵੱਲੋਂ ਭਾਰਤ-ਪਾਕਿ ਜੰਗਾਂ ਬਾਰੇ ਕਈ ਖੁਲਾਸੇ

06:21 AM May 10, 2025 IST
featuredImage featuredImage
ਯਸ਼ਪਾਲ ਅਰੋੜਾ ਦੀ ਨੌਕਰੀ ਸਮੇਂ ਅਤੇ ਹੁਣ ਦੀ ਤਸਵੀਰ।

ਸਤਵਿੰਦਰ ਬਸਰਾ
ਲੁਧਿਆਣਾ, 9 ਮਈ
ਭਾਰਤ ਅਤੇ ਪਾਕਿਸਤਾਨ ਵਿਚਾਲੇ 1965 ਅਤੇ 1971 ਦੀਆਂ ਲੜਾਈਆਂ ਲੜ ਚੁੱਕੇ ਨੇਵੀ ਫੌਜੀ ਯਸ਼ਪਾਲ ਅਰੋੜਾ ਨੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ 1965 ਦੀ ਲੜਾਈ 17 ਦਿਨ ਅਤੇ 1971 ਦੀ ਲੜਾਈ 14 ਦਿਨ ਚੱਲੀ ਸੀ। ਇਸ ਦੌਰਾਨ ਭਾਰਤੀ ਫੌਜਾਂ ਨੇ ਆਪਣੇ ਤਕੜੇ ਹਮਲਿਆਂ ਨਾਲ ਪਾਕਿਸਤਾਨ ਨੂੰ ਭਾਜੜਾਂ ਪੁਆ ਦਿੱਤੀਆਂ ਸਨ।
ਨੇਵੀ ਵਿੱਚ ਪੀਓਐੱਮਈ ਵਜੋਂ ਸੇਵਾਵਾਂ ਦੇ ਚੁੱਕੇ ਯਸ਼ਪਾਲ ਅਰੋੜਾ ਨੇ ਦੱਸਿਆ ਕਿ 1965 ਅਤੇ 1971 ਜੰਗਾਂ ਵੇਲੇ ਐਕਸ਼ਨ ਬਹੁਤ ਜਲਦੀ ਲਏ ਗਏ ਸਨ। 3 ਦਸੰਬਰ 1971 ਵਿੱਚ ਤਾਂ ਤਿੰਨ ਘੰਟਿਆਂ ’ਚ ਹੀ ਐਕਸ਼ਨ ਲੈ ਲਿਆ ਗਿਆ ਸੀ। ਇਹ ਲੜਾਈ 14 ਦਿਨ ਤੱਕ ਚੱਲੀ ਸੀ। 4 ਦਸੰਬਰ ਨੂੰ ਆਈਐੱਨਐੱਸ ਖੁਖਰੀ, ਆਈਐੱਨਐੱਸ ਕਿਰਪਾਨ ਅਤੇ ਆਈਐੱਨਐੱਸ ਕੁਥਾਰ ਨੇ ਪਾਕਿਸਤਾਨ ਦੇ ਕਰਾਚੀ ’ਚ ਤਿੰਨ ਸ਼ਿੱਪ ਡੋਬ ਦਿੱਤੇ ਸਨ। ਇਸ ਜੰਗ ਵਿੱਚ ਭਾਰਤ ਵੱਲੋਂ ਆਈਐੱਨਐੱਸ ਵਿਕਰਾਂਤ (ਏਅਰ ਕਰਾਫਟ ਕੈਰੀਅਰ) ਦੀ ਵਰਤੋਂ ਵੀ ਕੀਤੀ ਗਈ ਸੀ ਜਿਸ ਤੋਂ 25 ਏਅਰ ਕਰਾਫਟ ਇੱਕੋ ਸਮੇਂ ਹਮਲੇ ਲਈ ਉਡਾਣ ਭਰ ਕੇ ਵਾਪਸ ਗੋਲਾ-ਬਰੂਦ ਲੈਣ ਲਈ ਉਤਰ ਸਕਦੇ ਸਨ। ਭਾਰਤ ਵੱਲੋਂ ਕਰਾਚੀ ਬੰਦਰਗਾਹ ’ਤੇ ਕੀਤੇ ਹਮਲੇ ਵਿੱਚ ਤੇਲ ਸਟੋਰ ਨੂੰ ਅੱਗ ਲੱਗ ਗਈ ਸੀ ਜਿਸ ਕਰਕੇ ਪਾਕਿਸਤਾਨ ਵਿੱਚ 15 ਦਿਨ ਤੱਕ ਧੂੰਆਂ ਫੈਲਿਆ ਰਿਹਾ ਅਤੇ ਲੋਕਾਂ ਨੂੰ ਸੂਰਜ ਤੱਕ ਨਜ਼ਰ ਨਹੀਂ ਦਿੱਤਾ ਸੀ। ਇਸ ਜੰਗ ਵਿੱਚ ਭਾਰਤ ਨੇ ਆਈਐੱਨਐੱਸ ਵਿਜੇਤਾ ਮਿਜ਼ਾਇਨ ਵੋਟ ਦੀ ਵਰਤੋਂ ਵੀ ਕੀਤੀ ਸੀ। ਇਸ ਜੰਗ ਵਿੱਚ ਪਾਕਿਸਤਾਨ ਨਾਲ ਅਮਰੀਕਾ ਸੀ ਅਤੇ ਭਾਰਤ ਦਾ ਸਾਥ ਰੂਸ ਨੇ ਦਿੱਤਾ ਸੀ। ਸ੍ਰੀ ਅਰੋੜਾ ਨੇ ਦੱਸਿਆ ਕਿ ਇਸ ਜੰਗ ਵਿੱਚ ਭਾਰਤ ਨੇ ਕਲਵਰੀ ਪਨਡੁੱਬੀ ਦੀ ਵਰਤੋਂ ਕੀਤੀ ਸੀ ਜਦਕਿ ਪਾਕਿਸਤਾਨ ਵੱਲੋਂ ਅਮਰੀਕਾ ਦੀ ਬਣੀ ਗਾਜੀ ਪਨਡੁੱਪੀ ਦੀ ਵਰਤੋਂ ਕੀਤੀ ਸੀ। ਭਾਰਤ ਨੇ ਵਿਸ਼ਾਖਾਪਟਨਮ ’ਤੇ ਪਾਕਿਸਤਾਨੀ ਪਨਡੁੱਬੀ ਨੂੰ ਡੁਬੋ ਦਿੱਤਾ ਸੀ। 14ਵੇਂ ਦਿਨ ਭਾਵੇਂ ਪਾਕਿਸਤਾਨ ਫੌਜ ਕੋਲ ਬਾਰੂਦ ਅਤੇ ਪੂਰਾ ਰਾਸ਼ਨ ਸੀ ਪਰ ਉਨ੍ਹਾਂ ਦੇ ਹੌਸਲੇ ਪਸਤ ਹੋ ਗਏ ਸਨ ਜਿਸ ਕਰਕੇ ਉਨ੍ਹਾਂ ਭਾਰਤ ਅੱਗੇ ਗੋਡੇ ਟੇਕ ਦਿੱਤੇ। ਸ੍ਰੀ ਅਰੋੜਾ ਨੇ ਕਿਹਾ ਕਿ ਪਾਕਿਸਤਾਨ ਦੇ ਮੁਕਾਬਲੇ ਭਾਰਤ ਦੀ ਸਥਿਤੀ ਇਸ ਵਾਰ ਵੀ ਬਹੁਤ ਮਜ਼ਬੂਤ ਹੈ। ਜੇ ਭਾਰਤ ਵੱਲੋਂ ਪਹਿਲਗਾਮ ਹਮਲੇ ਦੇ ਤੁਰੰਤ ਬਾਅਦ ਅਜਿਹਾ ਐਕਸ਼ਨ ਲੈ ਲਿਆ ਜਾਂਦਾ ਤਾਂ ਪਾਕਿਸਤਾਨ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਣਾ ਸੀ। ਉਨ੍ਹਾਂ ਨੇ ਭਾਰਤੀ ਫੌਜ ਦੀ ਬਹਾਦਰੀ ’ਤੇ ਮਾਣ ਕਰਦਿਆਂ ਇਸ ਵਾਰ ਵੀ ਭਾਰਤ ਦੀ ਜਿੱਤ ਯਕੀਨੀ ਹੋਣ ਦਾ ਦਾਅਵਾ ਕੀਤਾ ਹੈ।

Advertisement

Advertisement
Advertisement