ਸਾਬਕਾ ਨਿਸ਼ਾਨੇਬਾਜ਼ੀ ਕੋਚ ਸਨੀ ਥੌਮਸ ਦਾ ਦੇਹਾਂਤ
05:24 AM May 01, 2025 IST
ਕੋਚੀ: ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਓਲੰਪਿਕ ਸਮੇਤ ਹੋਰ ਵੱਡੇ ਟੂਰਨਾਮੈਂਟਾਂ ਵਿੱਚ ਤਗ਼ਮੇ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਬਕਾ ਕੌਮੀ ਕੋਚ ਸਨੀ ਥੌਮਸ (84) ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਕੋਟੱਯਮ ਵਿੱਚ ਆਖਰੀ ਸਾਹ ਲਏ। ਇਸ ਸਾਬਕਾ ਨਿਸ਼ਾਨੇਬਾਜ਼ ਨੇ 1993 ਤੋਂ 2012 ਤੱਕ ਭਾਰਤੀ ਨਿਸ਼ਾਨੇਬਾਜ਼ਾਂ ਦਾ ਮਾਰਗਦਰਸ਼ਨ ਕੀਤਾ। 2001 ਵਿੱਚ ਉਨ੍ਹਾਂ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 2004 ਓਲੰਪਿਕ ਦੌਰਾਨ ਕੋਚਿੰਗ ਸਟਾਫ ਦਾ ਹਿੱਸਾ ਸਨ, ਜਿੱਥੇ ਰਾਜਵਰਧਨ ਸਿੰਘ ਰਾਠੌਰ ਪੁਰਸ਼ਾਂ ਦੇ ਡਬਲ ਟਰੈਪ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਨਿਸ਼ਾਨੇਬਾਜ਼ੀ ਵਿੱਚ ਓਲੰਪਿਕ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਸੀ। -ਪੀਟੀਆਈ
Advertisement
Advertisement