ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦੇ ਭਰਾ ਦਾ ਦੇਹਾਂਤ
05:59 AM May 19, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਮਈ
ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਵੱਡੇ ਭਰਾ ਅਤੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ (ਰਾਮੂਵਾਲੀਆ) ਦੇ ਪੁੱਤਰ ਮਾਸਟਰ ਹਰਚਰਨ ਸਿੰਘ ਗਿੱਲ ਦਾ ਅੱਜ ਸਵੇਰੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਦੇਹਾਂਤ ਹੋ ਗਿਆ। ਉਹ ਸੰਨ 1972 ਵਿੱਚ ਪਰਿਵਾਰ ਸਣੇ ਕੈਨੇਡਾ ਚਲੇ ਗਏ ਸਨ। ਮਰਹੂਮ ਹਰਚਰਨ ਸਿੰਘ ਗਿੱਲ ਦੀ ਧੀ ਹਰਮਨਦੀਪ ਕੌਰ ਉੱਘੇ ਗਾਇਕ ਹਰਭਜਨ ਮਾਨ ਨਾਲ ਵਿਆਹੀ ਹੋਈ ਹੈ। ਕੈਨੇਡਾ ਰਹਿਣ ਦੇ ਬਾਵਜੂਦ ਉਹ ਆਪਣੇ ਪਿੰਡ ਰਾਮੂਵਾਲਾ ਨਾਲ ਜੁੜੇ ਰਹੇ ਅਤੇ ਸਮੇਂ-ਸਮੇਂ ਪਿੰਡ ਆਉਂਦੇ ਅਤੇ ਪਿੰਡ ਵਿੱਚ ਕਰਵਾਏ ਜਾਂਦੇ ਧਾਰਮਿਕ ਅਤੇ ਸਭਿਆਚਾਰਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਰਹੇ। ਉਨ੍ਹਾਂ ਆਪਣੀ ਮਿਡਲ ਪੱਧਰ ਦੀ ਪੜ੍ਹਾਈ ਨਾਨਕੇ ਪਿੰਡ ਬੋਪਾਰਾਏ ਕਲਾਂ ਲੁਧਿਆਣਾ, ਮੈਟ੍ਰਿਕ ਪਿੰਡ ਬੁੱਟਰ ਕਲਾਂ, ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਮੋਗਾ ਤੋਂ ਕੀਤੀ।
Advertisement
Advertisement