ਸਾਬਕਾ ਕੇਂਦਰੀ ਮੰਤਰੀ ਦੇ ਦਖ਼ਲ ਮਗਰੋਂ ਪੁਲੀਸ ਹਰਕਤ ਵਿੱਚ ਆਈ
05:32 AM Dec 24, 2024 IST
Advertisement
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 23 ਦਸੰਬਰ
ਇੱਥੇ ਅਵਾਰਾ ਕੁੱਤੇ ਨੂੰ ਬੇਰਹਿਮੀ ਨਾਲ ਮਾਰਨ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਦਾ ‘ਪੀਪਲਜ਼ ਫਾਰ ਐੇਨੀਮਲ’ ਨਾਂ ਦੀ ਸੰਸਥਾ ਦੀ ਚੇਅਰਪਰਸਨ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਵੱਲੋਂ ਨੋਟਿਸ ਲਏ ਜਾਣ ਮਗਰੋਂ ਸਬ ਡਿਵੀਜ਼ਨਲ ਪੁਲੀਸ ਹਰਕਤ ਵਿਚ ਨਜ਼ਰ ਆ ਰਹੀ ਹੈ। ਵੀਡੀਓ ਇਸ ਉਪ ਮੰਡਲ ਦੀ ਵਪਾਰਕ ਨਗਰੀ ਰਾਮਾਂ ਮੰਡੀ ਨਾਲ ਸਬੰਧਿਤ ਹੋਣ ਕਾਰਨ ਡੀਐੱਸਪੀ ਤਲਵੰਡੀ ਸਾਬੋ ਨੇ ਕੁੱਤੇ ਨੂੰ ਮਾਰਨ ਵਾਲਿਆਂ ਨੂੰ ਜਲਦੀ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਡੀੱਐੱੱਸਪੀ ਰਾਜੇਸ਼ ਸਨੇਹੀ ਨੇ ਦੱਸਿਆ ਕਿ ਵੀਡੀਓ ਦੇ ਮਾਮਲੇ ’ਚ ਮੇਨਕਾ ਗਾਂਧੀ ਦੀ ਸੰਸਥਾ ਵੱਲੋਂ ਇੱਕ ਈ—ਮੇਲ ਪ੍ਰਾਪਤ ਹੋਈ ਸੀ। ਫਿਰ ਮੇਨਕਾ ਗਾਂਧੀ ਫਾਊਂਡੇਸ਼ਨ ਦੇ ਮੈਂਬਰ ਅਰਪਨ ਗੁਪਤਾ ਦੇ ਬਿਆਨਾਂ ’ਤੇ ਸੁਨੀਲ ਕੁਮਾਰ ਵਾਸੀ ਰਾਮਾਂ ਮੰਡੀ ਤੇ ਖ਼ਿਲਾਫ਼ ਥਾਣਾ ਰਾਮਾਂ ਮੰਡੀ ਵਿਖੇ ਮਾਮਲਾ ਦਰਜ ਕੀਤਾ ਗਿਆ।
Advertisement
Advertisement
Advertisement