ਸਾਬਕਾ ਅਕਾਲੀ ਮੰਤਰੀ ਮਲਕੀਅਤ ਸਿੰਘ ਸਿੱਧੂ ਦੀ ਪਤਨੀ ਦਾ ਦੇਹਾਂਤ
05:57 AM May 18, 2025 IST
ਨਿੱਜੀ ਪੱਤਰ ਪ੍ਰੇਰਕ
ਮੋਗਾ, 17 ਮਈ
ਅਕਾਲੀ ਮੰਤਰੀ ਮਰਹੂਮ ਮਲਕੀਅਤ ਸਿੰਘ ਸਿੱਧੂ ਦੀ ਪਤਨੀ ਮਨਮੋਹਨ ਕੌਰ ਸਿੱਧੂ (87) ਦਾ ਕੱਲ੍ਹ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੱਜ ਇੱਥੇ ਅੱਜ ਗਾਂਧੀ ਰੋਡ ’ਤੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪੁੱਤਰਾਂ ਤੇ ਬਾਘਾਪੁਰਾਣਾ ਵਿੱਚ ਤਾਇਨਾਤ ਐੱਸਡੀਐੱਮ ਇੰਜਨੀਅਰ ਬੇਅੰਤ ਸਿੰਘ ਸਿੱਧੂ ਤੇ ਬਹੁਮੰਤਵੀ ਨੈਸਲੇ ਫੈਕਟਰੀ ਵਿੱਚੋਂ ਲੋਕ ਸੰਪਰਕ ਅਧਿਕਾਰੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਜਸਪਾਲ ਸਿੰਘ ਸਿੱਧੂ ਨਾਲ ਵੱਡੀ ਗਿਣਤੀ ਵਿੱਚ ਸੀਨੀਅਰ ਸਿਵਲ ਅਧਿਕਾਰੀ, ਧਾਰਮਿਕ ਸਮਾਜਿਕ ਤੇ ਸਿਆਸੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
Advertisement
Advertisement