ਸਾਫ਼ ਵਾਤਾਵਰਨ ਲਈ ਵੱਖ-ਵੱਖ ਤਰ੍ਹਾਂ ਦੇ ਬੂਟੇ ਵੰਡੇ
ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਅਗਸਤ
ਲਾਗਲੇ ਪਿੰਡ ਸ਼ੰਕਰ ਵਿੱਚ ਲਇਨ ਕਲੱਬ ਲੁਧਿਆਣਾ, ਗੁਰੂ ਨਾਨਕ ਵੈਲਫੈਅਰ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਸ਼ੰਕਰ ਵਲੋਂ ਵਾਤਾਵਰਨ ਸ਼ੁਧਤਾ ਅਤੇ ਪਿੰਡ ਸ਼ੰਕਰ ਨੂੰ ਹਰਾ ਭਰਾ ਬਣਾਉਣ ਲਈ ਪੰਜ ਸੌ ਛਾਂਦਾਰ ਬੂਟੇ ਮੁੱਖ ਮਹਿਮਾਨ ਐੱਮਜੇਐੱਫ ਲਇਨ ਅੰਮ੍ਰਿਤਪਾਲ ਸਿੰਘ ਜੰਡੂ ਵਲੋਂ ਵੰਡੇ ਗਏ। ਇਸ ਮੌਕੇ ਸ੍ਰੀ ਜੰਡੂ ਨੇ ਕਿਹਾ ਕਿ ਦਿਨੋ-ਦਿਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਨੂੰ ਬਚਾਉਣ ਲਈ ਪਿੰਡਾਂ ਅਤੇ ਸ਼ਹਿਰਾਂ ’ਚ ਛਾਂਦਾਰ ਤੇ ਫਲਦਾਰ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਫਲਦਾਰ ਤੇ ਛਾਂਦਾਰ ਬੂਟਿਆਂ ਤੋਂ ਇਲਾਵਾ ਮੈਡੀਕੇਟਿਡ (ਵੈਦਿਕ ਉਪਚਾਰ ਵਾਲੇ) ਬੂਟੇ ਵੀ ਲਗਾਉਣੇ ਚਾਹੀਦੇ ਹਨ। ਇਸ ਮੌਕੇ ਲਇਨ ਇੰਦਰਜੀਤ ਸਿੰਘ ਖੰਨਾ, ਲਇਨ ਸਮਨਜੀਤ ਸਿੰਘ ਅਰਨੇਜਾ, ਲਇਨ ਪ੍ਰਿੰਸ਼ੀਪਲ ਡਾ.ਧਰਮ ਸਿੰਘ, ਲਇਨ ਐਮ.ਐਸ ਪਾਹਵਾ, ਲਇਨ ਅਵਤਾਰ ਸਿੰਘ, ਸਰਪੰਚ ਰਣਬੀਰ ਸਿੰਘ ਮਹਿਮੀ, ਪੰਚ ਬਲਵਿੰਦਰ ਸਿੰਘ ਮਹਿਮੀ, ਬਲਜਿੰਦਰ ਸਿੰਘ ਕਨੂੰਨਗੋ, ਸਾਬਕਾ ਸਰਪੰਚ ਅਵਤਾਰ ਸਿੰਘ, ਜਗਜੀਤ ਸਿੰਘ ਸਾਬਕਾ ਪੰਚ, ਚੇਤਇੰਦਰ ਸਿੰਘ ਗਰਚਾ, ਸੁੱਖਵਿੰਦਰ ਸਿੰਘ ਬਸਰਾਓ, ਡਾ.ਗੁਰਜੀਤ ਸਿੰਘ ਗਰਚਾ, ਪ੍ਰਧਾਨ ਨਾਇਬ ਸਿੰਘ, ਬਲਜਿੰਦਰ ਸਿੰਘ ਜਵੰਦਾ, ਗੁਰਪ੍ਰੀਤ ਸਿੰਘ, ਪੰਚ ਪਰਮਜੀਤ ਕੌਰ, ਰਛਪਾਲ ਸਿੰਘ ਸ਼ੰਕਰ, ਸੁਖਵਿੰਦਰ ਸਿੰਘ ਬਸਰਾਓ, ਮੈਟਾ ਸ਼ੰਕਰ, ਮਨਜਿੰਦਰ ਸਿੰਘ ਕਲੇਰ, ਸਤਿਨਾਮ ਸਿੰਘ ਏ.ਐਸ.ਆਈ, ਪ੍ਰੀਤਮ ਸਿੰਘ ਆਦਿ ਨੇ ਸ਼ਿਰਕਤ ਕੀਤੀ।
ਡੀਏਵੀ ਸਕੂਲ ਪੱਖੋਵਾਲ ਵਿੱਚ ਬੂਟੇ ਲਾਏ
ਲੁਧਿਆਣਾ (ਖੇਤਰੀ ਪ੍ਰਤੀਨਿਧ): ਸਥਾਨਕ ਪੱਖੋਵਾਲ ਰੋਡ ’ਤੇ ਪੈਂਦੇ ਡੀਏਵੀ ਪਬਲਿਕ ਸਕੂਲ ਦੇ ਐੱਨਸੀਸੀ ਅਤੇ ਐੱਨਐੱਸਐੱਸ ਯੂਨਿਟ ਵੱਲੋਂ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਚੇਤਨਾ ਪੈਦਾਨ ਕਰਨ ਦੇ ਮਕਸਦ ਨਾਲ ਵਨ ਚਾਈਲਡ ਵਨ ਪਲਾਂਟ ਡਰਾਈਵ ਚਲਾਈ ਗਈ। ਐਸੋਸੀਏਟ ਐੱਨਸੀਸੀ ਅਫਸਰ ਪੂਜਾ ਵਸ਼ਿਸ਼ਟ ਮਦਨ ਲਾਲ ਸ਼ਰਮਾ ਅਤੇ ਐੱਨਐੱਸਐੱਸ ਪ੍ਰੋਗਰਾਮ ਅਫਸਰ ਰਾਜੇਸ਼ ਸ਼ਰਮਾ ਦੀ ਅਗਵਾਈ ਵਿਦਿਆਰਥੀਆਂ ਨੇ ਸਕੂਲ ਕੈਂਪਸ ’ਚ ਬੂਟੇ ਲਾਏ।