ਸਾਢੇ 51 ਕਿਲੋ ਭੁੱਕੀ ਬਰਾਮਦ, ਮੁਲਜ਼ਮ ਫ਼ਰਾਰ
ਸਮਾਣਾ, 28 ਮਈ
ਪੰਜਾਬ ਪੁਲੀਸ ਵੱਲੋਂ ਨਸ਼ਿਆਂ ਖਿਲਾਫ਼ ਚਲਾਏ ਜਾ ਰਹੀ ਮੁਹਿੰਮ ਤਹਿਤ ਮਵੀ ਕਲਾਂ ਪੁਲੀਸ ਵੱਲੋਂ ਗੁਰਦਿਆਲਪੁਰਾ ਬੀੜ ਵਿੱਚ ਮਾਰੇ ਗਏ ਛਾਪੇ ਦੌਰਾਨ ਸਾਢੇ 51 ਕਿਲੋ ਭੁੱਕੀ ਬਰਾਮਦ ਕਰ ਕੇ ਇੰਦਰਜੀਤ ਸਿੰਘ ਵਾਸੀ ਪਿੰਡ ਮਰੋੜੀ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਸਦਰ ਪੁਲੀਸ ਥਾਣਾ ’ਚ ਮਾਮਲਾ ਦਰਜ ਕੀਤਾ ਗਿਆ ਹੈ ਜਦੋਂਕਿ ਮੁਲਜ਼ਮ ਫ਼ਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਮਵੀ ਕਲਾਂ ਪੁਲੀਸ ਮੁੱਖੀ ਸਬ-ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਨਰਾਤਾ ਰਾਮ, ਏ.ਐੱਸ.ਆਈ. ਪਰਮਜੀਤ ਸਿੰਘ ਸਣੇ ਪੁਲੀਸ ਪਾਰਟੀ ਪਿੰਡ ਮਰਦਹੇੜੀ ’ਚ ਗਸ਼ਤ ’ਤੇ ਸਨ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਗੁਰਦਿਆਲਪੁਰਾ ਬੀੜ ’ਚ ਭੁੱਕੀ ਵੇਚਣ ਲਈ ਬੈਠਾ ਹੈ। ਇਸ ਤੋਂ ਬਾਅਦ ਪੁਲੀਸ ਪਾਰਟੀ ਨੇ ਰੇਡ ਕਰ ਕੇ ਉੱਥੇ ਵੇਚਣ ਲਈ ਰੱਖੀ ਹੋਈ 51.500 ਕਿਲੋਗ੍ਰਾਮ ਭੁੱਕੀ ਚੂਰਾ ਬਰਾਮਦ ਕਰ ਲਿਆ ਜਦੋਂ ਕਿ ਮੁਲਜ਼ਮ ਫਰਾਰ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਨਸ਼ਾ ਵੇਚਣ ਦਾ ਆਦੀ ਉਕਤ ਮੁਲਜ਼ਮ ’ਤੇ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਪਿੰਡ ਮਰੋੜੀ ’ਚ ਸਥਿਤ ਉਸ ਦੀ ਲੱਖਾਂ ਰੁਪਏ ਕੀਮਤ ਦੀ ਕੋਠੀ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਜ਼ਬਤ ਕੀਤੀ ਜਾ ਚੁੱਕੀ ਹੈ।