ਸਾਈਬਰ ਠੱਗਾਂ ਵੱਲੋਂ ਲੱਖਾਂ ਦੀ ਧੋਖਾਧੜੀ
06:16 AM Jan 06, 2025 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਜਨਵਰੀ
ਸਾਈਬਰ ਠੱਗਾਂ ਨੇ ਇੱਕ ਵਿਅਕਤੀ ਦੇ ਖਾਤੇ ਵਿੱਚ 9.39 ਲੱਖ ਰੁਪਏ ਉਡਾ ਲਏ ਹਨ। ਸੁਖਜਿੰਦਰ ਸਿੰਘ ਵਾਸੀ ਗੁੱਗਾ ਮਾੜੀ ਰੋਡ ਦਲੀਪ ਗੜ੍ਹ ਅੰਬਾਲਾ ਕੈਂਟ ਨੇ ਥਾਣਾ ਸਾਈਬਰ ਅੰਬਾਲਾ ਵਿਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ 2 ਜਨਵਰੀ ਨੂੰ ਉਸ ਨੂੰ ਕਾਲ ਆਈ ਕਿ ਉਸ ਦੇ ਪੰਜਾਬ ਨੈਸ਼ਨਲ ਬੈਂਕ ਖਾਤੇ ਵਿਚੋਂ ਪੈਸੇ ਕੱਟੇ ਜਾ ਰਹੇ ਹਨ। ਫੋਨ ਚੈੱਕ ਕਰਨ ’ਤੇ ਪਤਾ ਲੱਗਿਆ ਕਿ ਉਸ ਦੇ ਵ੍ਹਟਸਐਪ ਨੰਬਰ ਉੱਤੇ ਇਕ ਮੈਸੇਜ ਆਇਆ ਹੋਇਆ ਸੀ ਜਿਸ ਵਿਚ ਕੇਵਾਈਸੀ ਅੱਪਡੇਟ ਕਰਨ ਲਈ ਕਿਹਾ ਗਿਆ ਸੀ। ਕਿਸੇ ਨੇ ਉਸ ਦਾ ਮੋਬਾਈਲ ਨੰਬਰ ਹੈਕ ਕਰਕੇ ਉਸ ਦੇ ਖਾਤੇ ਵਿਚੋਂ ਕੁੱਲ 9 ਲੱਖ 39 ਹਜ਼ਾਰ ਰੁਪਏ ਕਢਵਾ ਲਏ। ਸਾਈਬਰ ਥਾਣਾ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement