ਸਾਈਕਲ ਸਵਾਰ ਬਜ਼ੁਰਗ ਦੀ ਸੜਕ ਹਾਦਸੇ ’ਚ ਮੌਤ
05:13 AM Jun 08, 2025 IST
ਪੱਤਰ ਪ੍ਰੇਰਕ
ਮਾਨਸਾ, 7 ਜੂਨ
ਮਾਨਸਾ ਵਿੱਚ ਸਾਈਕਲ ਸਵਾਰ ਇੱਕ ਬੁਜ਼ਰਗ ਡੇਰਾ ਪ੍ਰੇਮੀ ਨੂੰ ਇੱਕ ਵਾਹਨ ਚਾਲਕ ਨੇ ਟੱਕਰ ਮਾਰ ਦਿੱਤੀ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਿਲੇ ਵੇਰਵਿਆਂ ਅਨੁਸਾਰ ਸ਼ਨਿਚਰਵਾਰ ਦੀ ਸਵੇਰ ਸਾਬਕਾ ਫੌਜੀ ਡੇਰਾ ਪ੍ਰੇਮੀ ਜਗਜੀਤ ਸਿੰਘ (74) ਵਾਸੀ ਮਾਨਸਾ ਨੂੰ ਡੇਰਾ ਸਿਰਸਾ ਰੋਡ ਨੇੜੇ ਕਿਸੇ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਜਗਜੀਤ ਸਿੰਘ ਦੀ ਜ਼ਮੀਨ ’ਤੇ ਡਿੱਗ ਕੇ ਸੱਟ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਜਗਜੀਤ ਸਿੰਘ ਸਾਈਕਲ ’ਤੇ ਡੇਰੇ ਜਾ ਰਿਹਾ ਸੀ। ਵਾਹਨ ਚਾਲਕ ਦੀ ਕੋਈ ਪਛਾਣ ਨਹੀਂ ਹੋ ਸਕੀ। ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Advertisement
Advertisement