ਸਾਈਕਲ ਵਰਕਸ ਦੀ ਦੁਕਾਨ ’ਚ ਚੋਰੀ
05:16 AM Jun 20, 2025 IST
ਪੱਤਰ ਪ੍ਰੇਰਕ
ਜਲੰਧਰ, 19 ਜੂਨ
ਆਦਮਪੁਰ ਦੀ ਮੇਨ ਰੋਡ ’ਤੇ ਘੰਟਾ ਘਰ ਦੇ ਬਿਲਕੁਲ ਸਾਹਮਣੇ ਸਹੋਤਾ ਸਾਈਕਲ ਵਰਕਸ ਦੀ ਦੁਕਾਨ ’ਤੇ ਚੋਰੀ ਹੋ ਗਈ। ਸਹੋਤਾ ਸਾਈਕਲ ਵਰਕਸ ਦੇ ਮਾਲਕ ਹਰਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਦੁਕਾਨ ਵਿੱਚੋਂ ਇਕ ਸਟੈਂਡ ਵਾਲਾ ਪੱਖਾ, ਸਕੂਟਰ ਅਤੇ ਮੋਟਰ ਸਾਈਕਲਾਂ ਦੀਆਂ ਟਿਊਬਾਂ ਦਾ ਭਰਿਆ ਹੋਇਆ ਬੋਰਾ, ਸਾਈਕਲਾਂ ਦੀਆਂ ਗੱਦੀਆਂ ਦਾ ਇੱਕ ਬੋਰਾ ਅਤੇ ਹੋਰ ਸਮਾਨ ਗਾਇਬ ਸੀ। ਉਹਨਾਂ ਦੱਸਿਆ ਕਿ ਚੋਰ 25000 ਰੁਪਏ ਦੇ ਕਰੀਬ ਸਾਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਦਮਪੁਰ ਪੁਲੀਸ ਨੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲੀਸ ਵੱਲੋਂ ਆਲੇ ਦੁਆਲੇ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਥਾਣਾ ਮੁਖੀ ਹਰਦੇਵ ਪ੍ਰੀਤ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਜਲਦ ਫੜ ਲਿਆ ਜਾਵੇਗਾ।
Advertisement
Advertisement