ਸਾਂਝੇ ਅਧਿਆਪਕ ਮੋਰਚੇ ਦੇ ਵਫ਼ਦਾਂ ਵੱਲੋਂ ਮੰਗ ਪੱਤਰ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 6 ਫ਼ਰਵਰੀ
ਸਾਂਝਾ ਅਧਿਆਪਕ ਮੋਰਚੇ ਦੀ ਜ਼ਿਲ੍ਹਾ ਇਕਾਈ ਦਾ ਵਫ਼ਦ ਜ਼ਿਲ੍ਹਾ ਕਨਵੀਨਰ ਪ੍ਰਿੰਸੀਪਲ ਅਮਨਦੀਪ ਸ਼ਰਮਾ, ਜਤਿੰਦਰ ਸਿੰਘ, ਸੁਰਜੀਤ ਰਾਜਾ ਅਤੇ ਜਸਵੀਰ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਮਿਲਿਆ ਅਤੇ ਮੁੱਖ ਮੰਤਰੀ ਤੇ ਸਿਖਿਆ ਮੰਤਰੀ ਦੇ ਨਾਂ ਮੰਗ ਪੱਤਰ ਦਿੱਤੇ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਬਜਟ ਦੀ ਘਾਟ ਕਾਰਨ ਅਨੇਕਾਂ ਅਧਿਆਪਕਾਂ ਤੇ ਕਰਮਚਾਰੀਆਂ ਦੀ ਤਨਖਾਹ ਰੁਕ ਗਈ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਜਟ ਦਾ ਮਸਲਾ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇ। ਉਨ੍ਹਾਂ ਖਜ਼ਾਨਾ ਅਫ਼ਸਰਾਂ ਵਲੋਂ ਅਧਿਆਪਕਾਂ ਦੇ ਮੋਬਾਈਲ ਭੱਤਿਆਂ ਦੀ ਕੀਤੀ ਕਟੌਤੀ ਦੀ ਵੀ ਆਲੋਚਨਾ ਕੀਤੀ।
ਤਰਨਤਾਰਨ (ਪੱਤਰ ਪ੍ਰੇਰਕ): ਸਾਂਝਾ ਅਧਿਆਪਕ ਮੋਰਚੇ ਦੇ ਵਫਦ ਵਲੋਂ ਅਧਿਆਪਕਾਂ ਦਾ ਮੋਬਾਈਲ ਭੱਤਾ ਬੰਦ ਕੀਤੇ ਜਾਣ ਖਿਲਾਫ਼ ਅੱਜ ਇਥੇ ਸ਼ਹਾਇਕ ਕਮਿਸ਼ਨਰ (ਜਨਰਲ) ਨੂੰ ਪੰਜਾਬ ਸਰਕਾਰ ਦੇ ਨਾਂ ‘ਤੇ ਮੰਗ ਪੱਤਰ ਦਿੱਤਾ| ਮੋਰਚਾ ਦੇ ਆਗੂ ਗੁਰਪ੍ਰੀਤ ਮਾੜੀਮੇਘਾ ਅਤੇ ਬਲਦੇਵ ਸਿੰਘ ਬਸਰਾ ਦੀ ਅਗਵਾਈ ਜਥੇਬੰਦੀਆਂ ਨੇ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਅਧਿਕਾਰੀ ਨੂੰ ਜਾਣਕਾਰੀ ਦਿੱਤੀ ਅਤੇ ਮੋਬਾਈਲ ਭੱਤੇ ਖਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ| ਵਫਦ ਵਿੱਚ ਅਧਿਆਪਕ ਆਗੂ ਕੰਵਰਦੀਪ ਸਿੰਘ, ਬਲਜੀਤ ਟੌਮ, ਪਰਮਿੰਦਰ ਸਿੰਘ,ਗੁਰਿੰਦਰ ਸਿੰਘ ਸ਼ਾਮਲ ਹੋਏ|