ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੰਭੂ ਥਾਣੇ ਦਾ ਘਿਰਾਓ ਨਾਕਾਮ ਕਰਨ ਲਈ ਸਖ਼ਤ ਸੁਰੱਖਿਆ ਪ੍ਰਬੰਧ

05:27 AM May 06, 2025 IST
featuredImage featuredImage

ਖੇਤਰੀ ਪ੍ਰਤੀਨਿਧ
ਸ਼ੰਭੂ, 5 ਮਈ
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਸ਼ੰਭੂ ਤੇ ਢਾਬੀ ਗੁੱਜਰਾਂ ਬਾਰਡਰ ’ਤੇ ਉਨ੍ਹਾਂ ਦਾ ਕੀਮਤੀ ਸਾਮਾਨ ਚੋਰੀ ਹੋਣ ਰੋਸ ਵਜੋਂ 6 ਮਈ ਨੂੰ ਥਾਣਾ ਸ਼ੰਭੂ ਦਾ ਘਿਰਾਓ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਜਿੱਥੇ ਕਈ ਕਿਸਾਨਾਂ ਨੂੰ ਪੁਲੀਸ ਵੱਲੋਂ ਹਿਰਾਸਤ ’ਚ ਲਿਆ ਗਿਆ ਹੈ, ਉਥੇ ਹੀ ਕਿਸਾਨਾਂ ਨੂੰ ਥਾਣੇ ਦਾ ਘਿਰਾਓ ਨਾ ਕਰਨ ਦੇਣ ਲਈ ਪਟਿਆਲਾ ਪੁਲੀਸ ਵੱਲੋਂ ਢੁਕਵੇਂ ਪ੍ਰਬੰਧ ਵੀ ਕੀਤੇ ਗਏ ਹਨ। ਇਸ ਤਹਿਤ ਨੇੜਲੇ ਜ਼ਿਲ੍ਹਿਆਂ ਤੋਂ ਵੀ ਪੁਲੀਸ ਫੋਰਸ ਸੱਦਣ ਦਾ ਸਮਾਚਾਰ ਹੈ। ਭਾਵੇਂ ਅੱਜ ਰਾਤ ਵੀ ਪੁਲੀਸ ਫੋਰਸ ਪੂਰੀ ਮੁਸਤੈਦ ਰਹੀ, ਪਰ ਮੁੱਖ ਤੌਰ ’ਤੇ ਪੁਲੀਸ ਵਲੋਂ 6 ਮਈ ਨੂੰ ਮੋਰਚੇ ਸੰਭਾਲੇ ਜਾਣਗੇ। ਇਸ ਸਬੰਧੀ ਜਿੱਥੇ ਪਟਿਆਲਾ ਜ਼ਿਲ੍ਹੇ ’ਚ ਸੰਗਰੂਰ, ਨਾਭਾ, ਸਰਹਿੰਦ ਅਤੇ ਚੰਡੀਗੜ੍ਹ ਰੋਡ ’ਤੇ ਨਾਕੇਬੰਦੀ ਰਹੇਗੀ, ਉਥੇ ਹੀ ਖਾਸ ਤੌਰ ’ਤੇ ਸ਼ੰਭੂ ਦੇ ਆਸੇ ਪਾਸੇ ਹੋਰ ਵੀ ਮਜ਼ਬੂਤ ਨਾਕੇ ਲਾਏ ਜਾਣਗੇ। ਇਸ ਸਬੰਧੀ ਵਾਗਡੋਰ ਨਵੇਂ ਆਏ ਐੱਸਐੱਸਪੀ ਵਰੁਣ ਸ਼ਰਮਾ ਨੇ ਸੰਭਾਲੀ ਹੋਈ ਹੈ ਤੇ ਡੀਆਈਜੀ ਨਾਨਕ ਸਿੰਘ ਵੀ ਪੁਲੀਸ ਦੇ ਇਸ ਐਕਸ਼ਨ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਦੂਜੇ ਪਾਸੇ ਕਿਸਾਨ ਆਗੂਆਂ ਜਗਜੀਤ ਡੱਲੇਵਾਲ ਤੇ ਸਰਵਨ ਪੰਧੇਰ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਸਾਮਾਨ ਦਾ ਨੁਕਸਾਨ ਹੋਇਆ ਹੈ ਜਿਸ ਦੀ ਭਰਪਾਈ ਅਤੇ ਸਰਕਾਰ ਵੱਲੋਂ ਕਿਸਾਨਾਂ ਉੱਪਰ ਕੀਤੇ ਗਏ ਜਬਰ ਦੇ ਵਿਰੁੱਧ ’ਚ ਸ਼ੰਭੂ ਥਾਣੇ ਦਾ ਘਿਰਾਓ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਕਿਸਾਨ ਜ਼ਰੂਰ ਪਹੁੰਚਣਗੇ। ਜਾਣਕਾਰੀ ਅਨੁਸਾਰ ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿਰਸਾ, ਹਰਸਲਿੰਦਰ ਕਿਸ਼ਨਗੜ੍ਹ, ਅੰਗਰੇਜ਼ ਬੂਟੇਵਾਲ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਜਦਕਿ ਕਾਕਾ ਕੋਟੜਾ, ਸੁਖਜੀਤ ਹਰਦੋਝੰਡੇ, ਮਨਜੀਤ ਰਾਏ, ਸ਼ੇਰਾ ਅਠਵਾਲ ਤੇ ਹਰਵਿੰਦਰ ਮਸਾਣੀਆਂ ਆਦਿ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ।

Advertisement

ਕਿਸਾਨ ਆਗੂ ਬਹਿਰੂ ਘਰ ਵਿੱਚ ਨਜ਼ਰਬੰਦ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਕਿਸਾਨਾਂ ਵੱਲੋਂ ਸ਼ੰਭੂ ਥਾਣੇ ਦੇ ਘਿਰਾਓ ਤੋਂ ਇਕ ਪਹਿਲਾਂ ਅੱਜ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੂੰ ਤੜਕੇ ਲਗਪਗ 5 ਵਜੇ ਦੇ ਕਰੀਬ ਥਾਣਾ ਜੁਲਕਾਂ ਦੀ ਪੁਲੀਸ ਨੇ ਘਰ ਵਿੱਚ ਛਾਪਾ ਮਾਰਕੇ ਉਨ੍ਹਾਂ ਦੇ ਘਰ ਅੰਦਰ ਤਿੰਨ ਘੰਟੇ ਨਜ਼ਰਬੰਦ ਰੱਖਿਆ ਅਤੇ ਫਿਰ ਅਧਿਕਾਰੀਆਂ ਦੀਆਂ ਹਦਾਇਤਾਂ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਥਾਣਾ ਜੁਲਕਾ ਲੈ ਗਈ। ਇਸੇ ਦੌਰਾਨ ਬਹਿਰੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੀ ਨੀਤੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਜਾਲ ਵਿੱਚ ਫਸਾ ਕੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਟਾਕਰਾ ਕਰਵਾਇਆ ਅਤੇ 19 ਮਾਰਚ ਨੂੰ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਚੱਲ ਰਹੇ ਕਿਸਾਨ ਅੰਦੋਲਨ ਸ਼ੰਭੂ-ਖਨੌਰੀ ਬਾਰਡਰਾਂ ’ਤੇ ਪੰਜਾਬ ਪੁਲੀਸ ਦੀ ਤਾਕਤ ਦੀ ਦਰਵਰਤੋਂ ਕਰਕੇ ਜਬਰੀ ਚੁੱਕਵਾ ਦਿੱਤਾ ਤੇ ਕਿਸਾਨ ਆਗੂਆਂ ਅਤੇ ਸੈਂਕੜੇ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਅੰਦੋਲਨਕਾਰੀ ਕਿਸਾਨਾਂ ਦਾ ਸਾਮਾਨ ਅਤੇ ਟਰਾਲੀਆਂ ਨੂੰ ਲੁੱਟਿਆ ਗਿਆ।

Advertisement
Advertisement