ਸ਼ਿਕਾਗੋ: ਗੋਲੀਬਾਰੀ ’ਚ ਚਾਰ ਹਲਾਕ, 14 ਜ਼ਖ਼ਮੀ
03:58 AM Jul 04, 2025 IST
ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਬੁੱਧਵਾਰ ਰਾਤ ਨੂੰ ਰੈਸਤਰਾਂ ਦੇ ਬਾਹਰ ਗੋਲੀਬਾਰੀ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਗੰਭੀਰ ਹੈ। ਗੋਲੀਬਾਰੀ ਦੀ ਇਹ ਘਟਨਾ ਬੁੱਧਵਾਰ ਦੇਰ ਰਾਤ ਸ਼ਿਕਾਗੋ ਦੇ ਰਿਵਰ ਨੌਰਥ ਇਲਾਕੇ ਵਿੱਚ ਹੋਈ। ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ, ਇਹ ਘਟਨਾ ਰੈਸਤਰਾਂ ਦੇ ਬਾਹਰ ਹੋਈ, ਜਿੱਥੇ ਗਾਇਕ ਦੇ ਐਲਬਮ ਰਿਲੀਜ਼ ਦੀ ਪਾਰਟੀ ਕੀਤੀ ਗਈ ਸੀ। ਪੁਲੀਸ ਨੇ ਕਿਹਾ ਕਿ ਕਿਸੇ ਵਿਅਕਤੀ ਨੇ ਰੈਸਤਰਾਂ ਦੇ ਬਾਹਰ ਖੜ੍ਹੀ ਭੀੜ ’ਤੇ ਗੋਲੀਬਾਰੀ ਕੀਤੀ ਅਤੇ ਇਕ ਵਾਹਨ ’ਤੇ ਸਵਾਰ ਹੋ ਕੇ ਤੁਰੰਤ ਫ਼ਰਾਰ ਹੋ ਗਿਆ। ਉਸ ਨੇ ਦੱਸਿਆ ਕਿ ਫਿਲਹਾਲ ਕਿਸੇ ਨੂੰ ਵੀ ਹਿਰਾਸਤ ’ਚ ਨਹੀਂ ਲਿਆ ਗਿਆ ਹੈ। -ਏਪੀ
Advertisement
Advertisement