ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਹੀਦ ਸੁਖਦੇਵ ਦੇ ਜਨਮ ਦਿਨ ਮੌਕੇ ਮਾਰਚ

06:25 AM May 17, 2025 IST
featuredImage featuredImage
ਸ਼ਹੀਦ ਸੁਖਦੇਵ ਦੇ ਜੱਦੀ ਘਰ ਵੱਲ ਮਾਰਚ ਕਰਦੇ ਹੋਏ ਜਥੇਬੰਦੀਆਂ ਦੇ ਨੁਮਾਇੰਦੇ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਮਈ
ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋ ਦੇਸ਼ ਦੇ ਅਜ਼ਾਦੀ ਸੰਗਰਾਮ ’ਚ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਰਾਜਗੁਰੂ ਨਾਲ ਫਾਂਸੀ ਦਾ ਰੱਸਾ ਚੁੰਮ ਗਏ ਸ਼ਹੀਦ ਸੁਖਦੇਵ ਦਾ ਜਨਮ ਦਿਨ ਇਨਕਲਾਬੀ ਜਾਹੋ ਜਲਾਲ ਨਾਲ ਮਨਾਇਆ ਗਿਆ। ਬੀਤੀ ਸ਼ਾਮ ਦੋਹਾਂ ਜਥੇਬੰਦੀਆਂ ਦੇ ਵਰਕਰ ਵੱਡੀ ਗਿਣਤੀ ’ਚ ਮਾਤਾ ਰਾਣੀ ਚੌਕ ਲਾਗੇ ਇਕੱਤਰ ਹੋਏ। ਇੱਥੋਂ ਸ਼ਹੀਦ ਦੀਆਂ ਤਸਵੀਰਾਂ, ਬੈਨਰਾਂ ਤੇ ਝੰਡਿਆਂ ਨਾਲ ਲੈਸ ਵਰਕਰ ਨੇ ਸ਼ਹੀਦ ਦੀ ਜਨਮ ਸਥਲੀ ਮਹੱਲਾ ਨੌਘਰਾ ਤੱਕ ਸ਼ਰਧਾਂਜਲੀ ਮਾਰਚ ਕੀਤਾ।

Advertisement

ਇੱਥੇ ਸ਼ਹੀਦ ਸੁਖਦੇਵ ਦੇ ਬੁੱਤ ’ਤੇ ਸ਼ਰਧਾ ਸੁਮਨ ਭੇਂਟ ਕਰਦਿਆਂ ਸਮੂਹ ਵਰਕਰਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇੱਕਤਰਤਾ ਨੂੰ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਸਵੰਤ ਜੀਰਖ ਦੀ ਮੰਚ ਸੰਚਾਲਨਾ ਹੇਠ ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਲੋਕ ਮੋਰਚਾ ਪੰਜਾਬ ਦੇ ਆਗੂ ਡਾ. ਸੁਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਰਾਜਗੱਦੀ ’ਤੇ ਕਾਬਜ ਸਾਰੇ ਹਾਕਮਾਂ ਨੇ ਹੁਣ ਤੱਕ ਸ਼ਹੀਦਾਂ ਦੇ ਉਦੇਸ਼ਾਂ ਨਾਲ ਧਰੋਹ ਕਮਾਇਆ ਹੈ। ਹਿੰਦੁਸਤਾਨ ਸ਼ੋਸਲਿਸਟ ਰਿਪਬਲਿਕਨ ਆਰਮੀ ਦੇ ਇਨਾਂ ਸ਼ਹੀਦਾਂ ਦਾ ਮਕਸਦ ਅੰਗਰੇਜਾਂ ਨੂੰ ਦਫਾ ਕਰਕੇ ਦੇਸ਼ ‘ਚ ਕਿਰਤ ਦਾ ਰਾਜ ਸਥਾਪਿਤ ਕਰਨਾ ਸੀ। ਪਰ ਹੁਣ ਦੇਸ਼ ਦੇ ਫਾਸੀਵਾਦੀ ਹਾਕਮਾਂ ਨੇ ਇੱਕ ਪਾਸੇ ਜੰਗ ਦਾ ਮਾਰੂ ਨਾਟਕ ਰਚਿਆ ਤੇ ਦੂਜੇ ਪਾਸੇ ਉਸੇ ਇੰਗਲੈਡ ਨਾਲ 65 ਹਜਾਰ ਕਰੋੜ ਡਾਲਰ ਦਾ ਰੱਖਿਆ ਸਮਝੋਤਾ ਤੇ ਨਾਲ ਹੀ ਮੁਕਤ ਵਪਾਰ ਸਮਝੋਤਾ ਕਰਕੇ ਦੇਸ਼ ਨੂੰ ਇੱਕ ਵੇਰ ਫਿਰ ਗੁਲਾਮੀ ਵੱਲ ਧੱਕ ਦਿੱਤਾ ਹੈ। ਇਸੇ ਤਰ੍ਹਾਂ ਨਾਲ ਸੰਸਾਰ ਦੇ ਸਭ ਤੋ ਵੱਧ ਖੁੰਖਾਰ ਸਾਮਰਾਜੀ ਅਮਰੀਕਾ ਨਾਲ ਵੀ ਮੁਕਤ ਵਪਾਰ ਸਮਝੋਤਾ ਹੋਣ ਜਾ ਰਿਹਾ ਹੈ। ਸ਼ਹੀਦ ਸੁਖਦੇਵ ਵੱਲੋਂ ਹਾਕਮਾਂ ਦੀਆਂ ਚਾਲਾਂ ‘ਤੇ ਹਮਲਿਆਂ ਦਾ ਡੱਟ ਕੇ ਟਾਕਰਾ ਕਰਨ ਦਾ ਸੱਦਾ ਦਿੱਤਾ ਜਾਂਦਾ ਰਿਹਾ ਹੈ। ਇਸ ਸਮੇ ਰਬਿਤਾ ਤੇ ਸਾਥਣ ਨੇ ਜੈਮਲ ਪੱਡਾ ਹੋਰਾਂ ਦਾ ਅਤੇ ਕਸਤੂਰੀ ਲਾਲ ਨੇ ਬਾਬਾ ਨਜਮੀ ਦਾ ਬਾਕਮਾਲ ਗੀਤ ਗਾ ਕੇ ਸਮਾਗਮ ਚ ਸਾਹਿਤਕ ਰੰਗ ਭਰਿਆ।

ਇਸ ਸਮੇਂ ਲੋਕ ਕਲਾ ਮੰਚ ਮੁਲਾਂਪੁਰ ਦੇ ਕਲਾਕਾਰਾਂ ਨੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਜੰਗ ਵਿਰੋਧੀ ਕੋਰਿਓਗ੍ਰਾਫੀ ‘ਗੁਆਂਢਣੇ’ ਅਤੇ ਰੰਗਮੰਚ ਨਗਰੀ ਲੁਧਿਆਣਾ ਦੇ ਕਲਾਕਾਰਾਂ ਨੇ ਗੁਰਸ਼ਰਨ ਸਿੰਘ ਰਚਿਤ ਨਾਟਕ ‘ਤਮਾਸ਼ਾ ਏ ਹਿੰਦੋਸਤਾਨ’ ਨਿਰਦੇਸ਼ਕ ਤਰਲੋਚਨ ਪਨੇਸਰ ਦੀ ਨਿਰਦੇਸ਼ਨਾਂ ਹੇਠ ਪੇਸ਼ ਕਰਕੇ ਅਪਣਾ ਸਫਲ ਸੁਨੇਹਾ ਦਿੱਤਾ। ਨੌ ਘਰਾ ਮਹੱਲਾ ਦੇ ਪ੍ਰਸੰਸਕਾਂ ਬਲਵੀਰ ਕੁਮਾਰ ਅਤੇ ਉਹਨਾਂ ਦੀ ਬੇਟੀ ਵੱਲੋਂ ਸਮੁੱਚੇ ਕਾਫਲੇ ਲਈ ਠੰਡੇ ਪਾਣੀ ਅਤੇ ਲੱਡੂ ਵੰਡ ਕੇ ਆਪਣੀ ਭਾਵਨਾ ਪ੍ਰਗਟਾਈ। ਬਾਅਦ ’ਚ ਵਰਕਰਾਂ ਨੇ ਪਿੰਡੀ ਬਾਜ਼ਾਰ ਚੋਂ ਦੀ ਲੰਮਾ ਮਾਰਚ ਕਰਦਿਆਂ ਰਵਾਨਗੀ ਸਥਾਨ ’ਤੇ ਪਰਤੇ। ਇਸ ਸਮੇਂ ਕਾ ਸੁਰਿੰਦਰ, ਬਾਪੂ ਬਲਕੌਰ ਸਿੰਘ, ਅਰੁਣ ਕੁਮਾਰ, ਐਡਵੋਕੇਟ ਹਰਪ੍ਰੀਤ ਜ਼ੀਰਖ, ਡਾ ਬਲਵਿੰਦਰ ਔਲਖ,ਧਰਮ ਸਿੰਘ ਸੂਜਾਪੁਰ, ਪ੍ਰਿੰਸੀਪਲ ਅਜਮੇਰ ਦਾਖਾ, ਮਾਸਟਰ ਹਰਦੇਵ ਸਿੰਘ ਮੁਲਾਂਪੁਰ, ਵਿਜੈ ਨਰੈਣ, ਹਰਸ਼ਾ ਸਿੰਘ, ਸੁਰਜੀਤ ਦੌਧਰ, ਬਲਵਿੰਦਰ ਸਿੰਘ ਲਾਲਬਾਗ, ਹਿਮੰਤ ਸਿੰਘ, ਕਰਨੈਲ ਸਿੰਘ, ਗੁਰਮੇਲ ਸਿੰਘ ਤੇ ਹੋਰ ਆਗੂ ਹਾਜ਼ਰ ਸਨ।

Advertisement

Advertisement