ਸ਼ਹੀਦ ਭਗਤ ਸਿੰਘ ਸਕੂਲ ਦਾ ਨਤੀਜਾ ਸ਼ਾਨਦਾਰ
05:30 AM May 18, 2025 IST
ਮਾਛੀਵਾੜਾ: ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮਾਛੀਵਾੜਾ ਸਾਹਿਬ ਦਾ ਦਸਵੀਂ ਦਾ ਨਤੀਜਾ ਸੌ ਫ਼ੀਸਦ ਰਿਹਾ। ਸਕੂਲ ਪ੍ਰਬੰਧਕ ਦਰਸ਼ਨ ਲਾਲ ਜੈਨ ਨੇ ਦੱਸਿਆ ਕਿ ਵਿਦਿਆਰਥਣ ਆਰਤੀ ਨੇ 93.23 ਫ਼ੀਸਦ , ਮਨਸ਼ਾ ਸ਼ਰਮਾ ਨੇ 92.77 ਤੇ ਅੰਮ੍ਰਿਤਾ ਅਤੇ ਦਿਵਾਂਸ਼ੀ ਨੇ 88.62 ਫ਼ੀਸਦ ਅੰਕ ਹਾਸਲ ਕੀਤੇ ਹਨ। ਇਸ ਤੋਨ ਬਿਨਾਂ ਹਰਸਿਮਰਨ ਕੌਰ ਨੇ 87.54, ਬਲਪ੍ਰੀਤ ਕੌਰ ਨੇ 86, ਮੁਸਕਾਨ ਸਿੰਧਵਾਨੀ ਨੇ 85.54, ਪ੍ਰੀਤੀ ਬਜਾਜ ਨੇ 84.31, ਹਰਨੂਰ ਕੌਰ ਨੇ 83.08, ਪਰਿਕਸ਼ਿਤ ਸਚਦੇਵਾ ਨੇ 82.31, ਰੂਪਜੋਤ ਕੌਰ ਨੇ 82 ਤੇ ਰਿਚਾ ਬੱਸੀ ਨੇ 81.38 ਫ਼ੀਸਦ ਅੰਕ ਹਾਸਲ ਕੀਤੇ ਹਨ। ਇਸ ਮੌਕੇ ਪ੍ਰਿੰਸੀਪਲ ਅਨੀਤਾ ਜੈਨ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement

Advertisement
Advertisement